ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੧

3-4-28

ਬਰਖੁਰਦਾਰ ਜੀ!

ਵਿਦਯਾ ਵਿਚ ਤ੍ਰੱਕੀ ਕਰ ਰਹੇ ਹੋ, ਹੋਰ ਕਰੇ। ਪਰ ਪੱਛਮੀ ਵਿਦਯਾ ਦਾ ਇਕ ਨੁਕਸ ਬੀ ਹੈ, ਇਸ ਆਦਮੀ ਨੂੰ ਮੈਟੀਰੀਅਲ ਸੁਖਾਂ ਵਲ ਵਧੇਰੇ ਪਾਉਂਦੀ ਹੈ ਤੇ ਜ਼ਿੰਦਗੀ ਦੇ ਸੂਖਮ ਤੇ ਸੈਂਟੀਮੈਂਟ ਨਾਲ ਮਿਲਣ ਵਾਲੇ ਸੁਖਾਂ ਤੋਂ ਪਿੱਠ ਫਿਰਵਾਉਂਦੀ ਹੈ। ਇਸ ਲਈ ਵਿਦਯਾ ਦੇ ਨਾਲ ਨਾਲ ਆਪਣੇ ਦੇਸ਼ ਦੀ ਪੁਰਾਤਣ ਕਲਚਰ ਨੇ ਜੋ ਕੁਛ ਲਭਾ ਹੈ ਉਸ ਵਲ ਰੁਖ ਰਖਣਾ ਚਾਹੀਏ।

ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਤੇ higher life ਵਲ ਰੁਖ ਰਖਣਾ ਚਾਹੀਏ ਤਾਂ ਜੋ ਦਿਲ ਤੇ ਦਿਮਾਗ ਦੋਹਾਂ ਦੀ ਇਕੋ ਜੇਹੀ ਤ੍ਰੱਕੀ ਹੋਵੇ, ਨਿਰੀ ਦਿਮਾਗ਼ੀ ਤ੍ਰੱਕੀ ਇਕ ਅੰਗੀ ਤ੍ਰੱਕੀ ਹੈ ਤੇ ਅਗੇ ਚਲ ਕੇ ਮਨ ਨੂੰ ਸੁਖੀ ਕਰਨ ਵਿਚ ਕਾਮਯਾਬੀ ਨਹੀਂ ਹੁੰਦੀ।

ਹੋਰ ਅਸੀਸ।

———ਵੀਰ ਸਿੰਘ

60

ਪਿਆਰੇ ਜੀਓ