ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੩

1-9-32

ਸ੍ਰੀ ਮਾਨ ਜੀਓ,

ਆਪ ਦਾ ਪੋਸਟ ਕਾਰਡ ਅੰਮ੍ਰਿਤਸਰੋਂ ਹੋ ਕੇ ਏਥੇ ਪੁਜਾ ਹੈ। ਆਪ ਮੇਰੇ ਸੁਭਾਵ ਦੇ ਜਾਣੂ ਹੋ। ਇਸ ਕਰ ਕੇ ਸਨਮ੍ਰ ਬਿਨੈ ਹੈ ਕਿ ਆਪਣੇ ਮਿਤ੍ਰ ਜੀ ਨੂੰ ਇਹ ਗੱਲ ਮਨਾ ਲਓ ਕਿ ਆਪਣੀ ਰਚੀ ਜਾਣ ਵਾਲੀ ਪੁਸਤਕ ਵਿਚ ਨਾ ਮੇਰਾ ਨਾਮ ਲਿਖੇ ਨਾ ਕਵਿਤਾ ਤੇ ਨਾ ਕੋਈ ਹੋਰ ਜ਼ਿਕਰ ਜ਼ਕਾਰ। ਮੈਂ ਆਪ ਦਾ ਬਹੂ ਧੰਨਵਾਦੀ ਹੋਸਾਂ।

ਐਸਾ ਕਰਨਾ ਮੈਨੂੰ ਸੁਖ ਤੇ ਖੁਸ਼ੀ ਦੇਣ ਦਾ ਕਾਰਨ ਨਹੀਂ ਹੋਣ ਲੱਗਾ।

———ਵੀਰ ਸਿੰਘ

62

ਪਿਆਰੇ ਜੀਓ