ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੮

ਪਿਆਰੇ ਜੀਓ ਜੀ———

ਆਸ ਹੈ ਸੁਖਾਂ ਸਹਿਤ ਹੋਸੋ।

ਡਾਕਟਰ ਸਾਹਿਬ ਸੋਹਣ ਸਿੰਘ ਜੀ ਨੇ ਆਪ ਨਾਲ ਵਿਚਾਰ ਕੀਤੀ ਹੈ ਆਪ ਜੀ ਦੇ ਰੀਟਾਇਰ ਹੋਣ ਤੋਂ ਮਗਰੋਂ ਮਿਤਰ ਮੰਡਲ ਤੋਂ ਦੂਰ ਜਾਣ ਦੀ ਤੇ ਪੰਥ ਸੇਵਾ ਵਿਚ ਲਗੇ ਰਹਿਣ ਦੀ। ਉਨ੍ਹਾਂ ਦੀ ਵੀਚਾਰ ਨਿਜ ਦੇ ਪਿਆਰ ਨਾਲ ਭਰੀ ਹੋਈ ਹੈ ਤੇ ਉਸ ਵਿਚ ਮੈਂ ਤੇ ਬਰਖੁਰਦਾਰ ਬਲਬੀਰ ਸਿੰਘ ਜੀ ਸਹਿਮਤ ਹਾਂ। ਉਹ ਤਜਵੀਜ਼ ਪੰਥ ਸੇਵਾ ਦੇ ਭਾਵ ਨਾਲ ਬੀ ਭਰਪੂਰ ਹੈ ।

ਸਰਦਾਰ ਹਰਬੰਸ ਸਿੰਘ ਜੀ, ਸਰਦਾਰ ਸੁੰਦਰ ਸਿੰਘ ਜੀ, ਸਰਦਾਰ ਤ੍ਰਿਲੋਚਨ ਸਿੰਘ ਜੀ ਦੀਆਂ ਜੁਦਾਈਆਂ ਨੇ ਪੰਥਕ ਸੇਵਾ ਦੇ ਮੰਡਲ ਵਿਚ ਥੁੜ੍ਹ ਪੈਦਾ ਕਰ ਦਿੱਤੀ ਹੈ, ਜਿਸਨੂੰ ਤੁਸਾਡਾ ਇਥੋਂ ਦੂਰ ਜਾ ਵਸਣਾ ਤੇ ਕਿਸੇ ਹੋਰ ਕੰਮ ਵਿਚ ਲਗ ਪੈਣਾ ਹੋਰ ਘਾਟਾ ਪੈਦਾ ਕਰ ਦੇਵੇਗਾ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਜੀਵਨ ਭਰ ਜੁਟੇ ਰਹੀਏ ਤੇ ਸੇਵਾ ਵਿਚ ਜੁਟੇ ਹੋਏ in harness ਹੀ ਵਿਦਾ ਹੋਈਏ ਜਿਵੇਂ ਪਯਾਰੇ ਗਏ ਹਨ, ਇਸ ਲਈ ਮੈਂ ਪਿਆਰ ਸਹਿਤ ਇਹ ਆਪਣੀ ਇੱਛਾ ਤੇ ਤੀਬਰ ਇੱਛਾ ਆਪ ਦੇ ਗੋਸ਼ ਗੁਜ਼ਾਰ ਕਰਨ ਦੀ ਛੁਟੀ ਲੈ ਰਿਹਾ ਹਾਂ ਕਿ ਆਪ ਹੋਰ ਵੀਚਾਰ ਕਰਕੇ ਉਸ ਤਜਵੀਜ਼ ਨਾਲ agree ਕਰੋ। ਚਾਹੇ detail ਵਿਚ ਕਈ ਗੱਲਾਂ ਦੀ adjustment ਵਿਚਾਰ ਨਾਲ ਹੋ ਸਕਦੀ ਹੈ। ਪਰ main ਗੱਲ ਇਹੋ ਹੈ ਕਿ ਆਪ ਜੀ ਚੀ. ਖਾ. ਦੀ. ਦੇ ਮਿਤ੍ਰ ਮੰਡਲ ਵਿਚੋਂ ਵਿੱਥ ਤੇ ਨਾ ਜਾਓ ਤੇ ਵਿਚੇ ਰਹਿ ਕੇ ਸਾਰੇ ਕੰਮ ਦੇ ਸਿਰ ਤੇ ਹੋ ਕੇ ਇਸ ਨੂੰ guide ਕਰੋ ਤੇ ਕਾਮਯਾਬੀ ਦੀ ਸਿਖਰ ਵਲ ਲਈ ਚਲੋ।

ਆਪ ਜੀ ਜੇ ਸਿਰ ਤੇ ਸੇਵਾ ਕਰਨ ਖੜੋ ਜਾਵੋ ਤਾਂ ਸ਼ਾਯਦ ਹੋਰ ਬੀ ਕਈ ਆ ਮੋਢਾ ਡਾਹੁਣ, ਜੈਸਾ ਕਿ ਦੀਵਾਨ ਚੂਹੜ ਸਿੰਘ ਜੀ ਹੈਨ, ਇਸ ਪ੍ਰਕਾਰ ਫੇਰ ਸੇਵਾ ਦਾ ਮੰਡਲ ਵਧ ਖਲੋਵੇ। ਸਰਦਾਰ ਹਰਬੰਸ ਸਿੰਘ ਜੀ ਨੇ ਜਦੋਂ ਦੀਵਾਨ ਦਾ ਟਿਕਾਣਾ ਖਰੀਦਿਆ ਸੀ ਤਾਂ ਕਿਹਾ ਸੀ ਕਿ ਮੈਂ ਵਿਚ ਆ ਰਹਾਂਗਾ ਔਰ ਮਿਤ੍ਰਾਂ ਨੂੰ ਨਾਲ ਟਿਕਾਵਾਂਗਾ ਤੇ ਇਸ ਨੂੰ ਧਰਮ ਪ੍ਰਚਾਰ ਦਾ ਭਾਰੀ ਅੱਡਾ ਬਨਾਵਾਂਗਾ।

ਸੋ ਜੋ ਆਪ ਦੀ ਓਹ ਆਸ਼ਾ ਪੂਰਨ ਕਰੋ ਤਾਂ ਪਰਮ ਖੁਸ਼ੀ ਹੋਸੀ।

———ਵੀਰ ਸਿੰਘ

ਪਿਆਰੇ ਜੀਓ

69