ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

 ਵੈਰਾਗ ਦਾ ਉਪਦੇਸ਼ ਦਿਓ, Dullness (ਬੋਝ) ਉਡ ਜਾਵੇਗੀ। ਜੇ ਰਾਸ ਵਣਜ ਲਈ ਮਾਪੇ ਪਾ ਦੇਣ ਤਦ "ਵਣਜ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ।" ਖੱਟੀ ਭਾਵੇਂ ਘਟ ਹੋਵੇ ਪਰ ਘਾਟਾ ਨਾ ਪਵੇ। ਐਦਾਂ:———

ਲਗਾ ਰਹੇ ਤਾਂ ਲਗਾ ਰਹੁ ਹਰਦਮ ਕਦੀ ਨ ਡੋਲ।
ਲਗਾ ਰਹੇਂ ਤਾਂ ਲੱਖ ਦਾ ਹਟੇਂ ਤਾਂ ਕੌਡੀ ਮੋਲ।

'ਚਰਨ' ਜੰਗ ਫਤਹ। ਇਨ੍ਹਾਂ ਨੂੰ ਆਪਣੇ ਸੰਗੀ ਨੂੰ ਨਾਲ ਨਾਲ Lift (ਸਹਾਰ) ਦੇਈ ਚਲਣੀ ਚਾਹੀਦੀ ਹੈ। ਗ੍ਰਿਹਸਤ ਦਾ ਪਰਮ ਧਰਮ ਪਰਸਪਰ ਸਹਾਇਤਾ ਜਾਰੀ ਰਹੇ, ਹੋਰ ਕੀ ਲਿਖਾਂ:

ਗੁਰੂ ਗੁਰੂ ਗੁਰੁ ਕਰਿ ਮਨ ਮੋਰ॥
ਗੁਰੂ ਬਿਨਾ ਮੈ ਨਾਹੀ ਹੋਰ॥

———ਵੀਰ ਸਿੰਘ

ਪਿਆਰੇ ਜੀਓ

23