ਸਮੱਗਰੀ 'ਤੇ ਜਾਓ

ਪੰਨਾ:ਪਿਆਰ ਅੱਥਰੂ.pdf/23

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਲਾਲੀ ਲਾਲ ਨੂੰ

(ਰਾਗ ਮਾਲਾ ਦੇ ਇਕ ਚਿੱਤਰ ਨੂੰ ਵੇਖਕੇ)

ਗਲਵਕੜੀ ਸਾਡੀ ਬਿਧਮਾਤਾ,
ਅਸੀ ਰਚ ਨਾ ਸਕੀਵ।
ਖੁਲ੍ਹ ਨ ਸਕੇ ਕਦੀ ਰੰਗ-ਰਤੜੀ,
ਪਈ ਹੀ ਰਹੇ ਸਦੀਵ।
ਦੇਖ ਮੁਸੱਵਰ ਨੇ ਗਲਵਕੜੀ,
ਕਿਸ ਬਿਧਿ ਰਚਿ ਦਿਖਲਾਈ।
ਪਈ ਪਈ ਏ ਪਈ ਰਹੇਗੀ,
ਖੁਲ੍ਹ ਨ ਕਦੇ ਸਕੀਵ।
ਕਸੌਲੀ ੧੪-੮-੫੬]

ਜਲ ਥਲ ਕਰ ਦਿਓ

ਹੇ ਅਸਮਾਨ ਤੋਂ ਤਰੁਟ ਤਰੁਟ ਪੈਂਦੇ ਪਾਣੀਓ!
ਹੇ ਧਰਤੀ ਦਿਓ ਚੜ੍ਹੇ ਸੈਲੋ!
ਹੇ ਨਦੀਆਂ ਨਦਾਂ ਦੇ ਉਮੰਡ ਤੂਫਾਨੋ!
ਨਾ ਡੋਬੇ, ਨਾ ਰੋੜੇ, ਨਾ ਵਹਾ ਲਿਜਾਓ
ਖੋਤੀਆਂ, ਪਿੰਡ ਮਰਦ, ਪਸ਼ੂ, ਮਹਲ ਮਾੜੀਆਂ ਤੇ ਜ਼ਿਮੀਆਂ,
ਧਾਰੋ ਖਾ ਰੂਪ ਮੇਰੇ ਸਾਈਆਂ ਜੀ ਦੀਆਂ ਮਿਹਰਾ ਦਾ,
ਕੂਲੇ ਕੂਲੇ ਕਦਮਾਂ ਦੀ ਛੁਹ ਲੈ ਆਓ,
ਰੋੜ੍ਹ ਲਿਜਾਓ ਮੇਰੀਆਂ ਗਫਲਤਾਂ,
ਉਕਾਈਆਂ, ਬੇ-ਪਰਵਾਹੀਆਂ,
ਭਰ ਦਿਓ ਮੇਰੇ ਪਿਆਰਾਂ ਵਾਲੇ ਸੁਕਦੇ ਸਰੋਵਰ,
ਜਲ ਥਲ ਕਰ ਦਿਓ ਮੇਰੇ ਬਿਰਹੋਂ ਦੇ ਮਾਰੂ ਥਲੇ!
ਕਸੌਲੀ ੨੩-੮-੫੨]

੧੭