ਸਮੱਗਰੀ 'ਤੇ ਜਾਓ

ਪੰਨਾ:ਪਿਆਰ ਅੱਥਰੂ.pdf/28

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਦਿਲਗੀਰੀਆਂ ਨੂੰ ਦੂਰ ਕਰ

ਦਿਲਗੀਰੀਆ ਨੂੰ ਦੂਰ ਕਰ, ਦਿਲ-ਤੰਗੀਆਂ ਨੂੰ ਪਰੇ ਸੁੱਟ,
ਦਿਲਿ ਹੈਂਕੜਾਂ ਨਾ ਵੜਨਦੇ ਦਿਲ-ਝਵੀਂ ਨੂੰ ਤੂੰ ਜੜੋਂ ਪੁੱਟ।
ਘਾਟੈ ਨਫੇ ਦੁਖ ਸੁੱਖ ਆਕੇ ਘੇਰਦੇ ਇਨਸਾਨ ਨੂੰ
ਇਨਸਾਨ ਨੇ ਰਹਿਣਾ ਨਹੀਂ ਦੁਖ ਜਾਣਗੇ ਸਭ ਖੁਦ ਨਿਖੁੱਟ।
ਰੰਞਾਣ ਨਾ ਇਸ ਜਿੰਦ ਨੂੰ ਇਸ ਸ਼੍ਰੀਫ ਨੂੰ ਸੁਖ ਲੈਣ ਦੇ,
ਏ ਸ਼੍ਰੀਫ ਤੇਰੀ ਜਿੰਦੜੀ ਇਸ ਨੂੰ ਪਿਆ ਨ ਮਾਰ ਕੁੱਟ।
ਭਰ ਪ੍ਰੇਮ ਦੇ ਰਸ ਪਯਾਲਿਓਂ ਨਿੱਕਾ ਜਿਹਾ ਇਕ ਵਾਰ ਘੁਟ,
ਭਰ ਭਰ ਕੇ ਪੀ ਫਿਰ ਸ੍ਵਾਦ ਲਾ ਲਾ ਪੀਂਵਦਾ ਹੋ ਜਾਇ ਗੁੱਟ।
ਮਹਿਫਲ ਲਗੇ ਰਸ ਰੰਗ ਦੀ ਦਫ ਢੰਗ ਨਾਲੇ ਪੈ ਵਜਨ,
ਭੁਲ ਜਾਇ ਟੁਕ ਧੰਧਾਲ ਨੂੰ ਟੁਕ ਬੇਖੁਦੀ ਦੀ ਮੋਜ ਲੁੱਟ।
ਖੜ੍ਹਕੇ ਖ਼ੁਦੀ ਦੇ ਕੇਂਦਰ ਤੇ ਘੁੰਮ ਜਾ ਦੁਆਲੇ ਬੇਖ਼ੁਦੀ,
ਭੁਲ ਜਾਣ ਤਦ ਦਿਲਗੀਰੀਆਂ ਆਪੇ ਹੀ ਜਾਵਣਓ ਨਿਖਟ।
ਸੁਣ! ਏ ਨਸ਼ਾ ਜੇ ਪੀ ਲਵੇਂ 'ਸਦ ਹੋਸ਼' ਦਾ ਮਾਲਕ ਰਹੇ।
ਕਮ-ਅਕਲੀਆਂ, ਦਿਲ-ਤੰਗੀਆ ਸਭ ਜਾਣ ਛੁਟ, ਹਾਂ ਜਾਣ ਛੁੱਟ।

ਐਉਂ ਨਹੀਂ ਐਉਂ

ਪੀਣ ਲਗੀ ਭਰਿ ਜ਼ਹਿਰ ਪਿਆਲਾ:
ਸੁਖ ਨੀਂਦੇ ਸਉਂ ਜਾਉਂ।
'ਦੁੱਖ ਵਿਛੋੜੇ' ਤੋਂ ਛੁਟ ਜਾਵਾਂ
ਅਪਣੀ ਅਲਖ ਮੁਕਾਉਂ।
ਦਰਦੀ ਹੱਥ ਕਿਸੇ ਦਰਦਣ ਦੇ
ਆ ਵੀਣੀ ਫੜ ਲੀਤੀ,
ਪਰਵਾਨੇ ਵਲ ਧਯਾਨ ਦੁਆ ਕੇ,
ਕਿਹਾ: 'ਐਉਂ ਨਹੀਂ ਐਉਂ।'}}

੨੨