ਸਮੱਗਰੀ 'ਤੇ ਜਾਓ

ਪੰਨਾ:ਪਿਆਰ ਅੱਥਰੂ.pdf/36

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਤੇਰੀ ਰਜ਼ਾ

ਤੇਰੀ ਰਜ਼ਾ, ਤੇਰੀ ਰਜ਼ਾ, ਮਿੱਠੀ ਲਗੇ ਤੇਰੀ ਰਜ਼ਾ,
ਮਰਜ਼ੀ ਮਿਰੀ ਸੁਰ ਕਟ ਲਏਂ ਤੂੰ, ਨਾਲ ਅਪਨੀ ਦੇ ਰਜ਼ਾ।
ਦੋਵੇਂ ਸੁਰਾਂ ਇਕ ਹੋ ਵਜਨ, ਕੈਸਾ 'ਸੁਰੀਲਾ ਰਾਗ ਹੋ,
ਵੈਰਾਗ ਦੀ ਫਿਰ ਲੋੜ ਨਾ, ਕ੍ਰਾਮਤ ਕਰੇ ਤੇਰੀ ਰਜ਼ਾ।
ਰਾਗ ਇਹ ਵੈਰਾਗ ਹੋਕੇ, ਰਾਗ ਮਿੱਠਾ ਛਿੜ ਪਵੇ,
ਵੈਰਾਗ ਕਉੜੱਤਣ ਹਿਰੇ, ਮਿੱਠਤ ਭਰੇ ਤੇਰੀ ਰਜ਼ਾ।
ਤਾਰੇ ਨ ਚੜਿਆਂ ਸੂਰਜੇ, ਗੁੱਸੇ ਹੁਏ ਤੁਰ ਜਾਂਵਦੇ,
ਚਾਨਣੀ-ਸੁਰ ਆਪਣੀ, ਵਿਚ ਮੇਲ ਦੇ ਸੂਰਜ ਰਜ਼ਾ।
ਲੋਅ ਤਾਰਿਆਂ ਵਾਲੜੀ, ਵਿਚ ਧੁੱਪ ਦੇ ਮਿਲ ਜਾਂਵਦੀ,
ਮਰਜ਼ੀ ਮਿਰੀ ਰਲ ਜਾਏ ਤੀਕੂੰ, ਸੁਹਣਿਆ! ਤੇਰੀ ਰਜ਼ਾ।
ਹੇ ਸੰਗੀਤਕ ਸੁਹਣਿਆਂ! ਸਾਡੇ ਨ ਐਪਰ ਵੱਸ ਹੈ,
ਸੂਰਜ ਤਰ੍ਹਾਂ ਖੁਦ ਆ ਮਿਲੋ ਮਰਜ਼ੀ ਰਲਾ ਲਓ ਵਿਚ ਰਜ਼ਾ।
ਬੇਸੁਰੀ ਸਾਡੀ ਹਟਾਵੋ, ਇਕ ਸੁਰੀ ਦੇਵੋ ਲਗਾ,
ਮਰਜ਼ੀ ਅਸਾਡੀ ਲੀਨ ਹੋ, ਇਕੋ ਰਹੇ ਤੇਰੀ ਰਜ਼ਾ।
ਜਲ ਧਰਤੀਓਂ ਜੋ ਭਾਵ ਉਠੇ 'ਸਮੁੰਦਰ ਭਾਫ' ਉਸ ਆ ਮਿਲੇ।
ਦੋਏ ਮਿਲਿ ਵਰਖਾ ਕਰਨ, ਇਉਂ ਮੇਲ ਮਰਜ਼ੀ ਵਿਚ ਰਜ਼ਾ।
ਕਸੌਲੀ ੧੦-੯-੫੦]

੩੦