ਚਮਤਕਾਰ, ਕਲਗੀਧਰ ਚਮਤਕਾਰ ਅਤੇ ਅਸ਼ਟਗੁਰ ਚਮਤਕਾਰ ਵਿਚ ਸ਼ਾਮਲ ਹਨ।
ਭਾਈ ਸਾਹਿਬ ਜੀ ਦੀ ਸਾਹਿਤ-ਸਾਧਨਾ ਇਕਾਗਰ ਵੀ ਹੈ ਤੇ ਵੰਨਸੁਵੰਨ ਵੀ। ਉਨ੍ਹਾਂ ਨੇ ਕਵਿਤਾ ਅਤੇ ਵਾਰਤਕ ਦੇ ਲਗਪਗ ਹਰ ਰੂਪ ਦੀ ਸਿਰਜਣਾ ਕੀਤੀ। ਇਹ ਫ਼ੈਸਲਾ ਕਰਨਾ ਮੁਸ਼ਕਲ ਹੋਵੇਗਾ ਕਿ ਪੰਜਾਬੀ ਕਵਿਤਾ ਅਤੇ ਵਾਰਤਕ ਵਿਚੋਂ ਕਿਸ ਉਪਰ ਉਨ੍ਹਾਂ ਦੇ ਉਪਕਾਰ ਵਧੇਰੇ ਹਨ। ਪੰਜਾਬੀ ਵਾਰਤਕ ਦੇ ਆਧੁਨਿਕ ਮੁਹਾਂਦਰੇ ਨੂੰ ਨਿਖ਼ਾਰਨ ਵਿਚ ਉਨ੍ਹਾਂ ਦਾ ਯੋਗਦਾਨ ਸਭ ਤੋਂ ਵਧੀਕ ਹੈ। ਪੰਜਾਬੀ ਨਿਬੰਧ, ਨਾਵਲ, ਨਾਟਕ ਦੇ ਜਨਮਦਾਤਾ ਤਾਂ ਨਿਸਚੇ ਹੀ ਉਨ੍ਹਾਂ ਨੂੰ ਕਿਹਾ ਜਾ ਸਕਦਾ ਹੈ। ਸੰਪਾਦਨ ਕਲਾ ਵਿਚ ਵੀ ਭਾਈ ਸਾਹਿਬ ਬੜੇ ਪ੍ਰਬੀਣ ਸਨ। ਏਥੇ ਇਸ਼ਾਰਾ 'ਨਿਰਗੁਣਿਆਰਾ' ਜਾਂ 'ਖ਼ਾਲਸਾ ਸਮਾਚਾਰ' ਦੇ ਸੰਪਾਦਨ ਵਲ ਨਹੀਂ। ਆਪ ਲਗਨ ਵਾਲੇ ਖੋਜੀ ਅਤੇ ਡੂੰਘੀ ਵਿਦਵਤਾ ਵਾਲੇ ਸੋਧਕ, ਆਲੋਚਕ ਤੇ ਟੀਕਾਕਾਰ ਸਨ। ਪੁਰਾਤਨ ਜਨਮ ਸਾਖੀ ਅਤੇ ਕਥਿਤ ਸਵੈਯੇ ਭਾਈ ਗੁਰਦਾਸ ਦੇ ਸੰਪਾਦਨ, ਉਨ੍ਹਾਂ ਦੀ ਸੰਤੁਲਿਤ ਖੋਜ-ਬਿਰਤੀ ਅਤੇ ਸੰਪਾਦਨ-ਯੋਗਤਾ ਦੇ ਗਵਾਹ ਹਨ। ਇਹ ਦੋਵੇਂ ਪੁਸਤਕਾਂ ਹਥਲਿਖਿਤ ਰਚਨਾਵਾਂ ਦੇ ਇਕਾਗਰ ਅਧਿਅਨ ਦਾ ਸਿੱਟਾ ਹਨ। ਗੁਰਪ੍ਰਤਾਪ ਸੂਰਜ ਗ੍ਰੰਥ, ਪ੍ਰਾਚੀਨ ਪੰਥ ਪ੍ਰਕਾਸ਼ ਅਤੇ ਪੰਥ ਪ੍ਰਕਾਸ਼ (ਗਿਆਨੀ ਗਿਆਨ ਸਿੰਘ) ਦੇ ਸੰਪਾਦਨ ਵੀ ਡੂੰਘੀ ਲਗਨ ਅਤੇ ਵਿਦਵਤਾ ਦੇ ਲਖਾਇਕ ਹਨ। ਗੁਰਪ੍ਰਤਾਪ ਸੂਰਜ ਗ੍ਰੰਥ ਵੱਡੇ ਆਕਾਰ ਵਾਲੀ ਰਚਨਾ ਹੈ। ਭਾਈ ਸਾਹਿਬ ਨੇ ਇਸ ਦੀਆਂ ਪ੍ਰਾਪਤ ਪ੍ਰਤੀਆਂ ਦੇ ਆਧਾਰ ਤੇ ਇਸ ਦੇ ਪਾਠ ਦੀ ਯੋਗ ਸੁਧਾਈ ਕੀਤੀ। ਬ੍ਰਿਜਭਾਸ਼ਾ ਦੀ ਰਚਨਾ ਹੋਣ ਕਾਰਨ ਇਹ ਪੰਜਾਬੀ ਪਾਠਕਾਂ ਲਈ ਦੁਰਬੋਧ ਹੁੰਦੀ ਜਾ ਰਹੀ ਸੀ। ਭਾਈ ਸਾਹਿਬ ਨੇ ਇਸ ਉਪਰ ਅਧਿਕਾਰੀ ਵਿਦਵਾਨ ਵਾਂਗ ਟਿਪਣੀਆਂ ਲਿਖੀਆਂ ਅਤੇ ਉਸ ਨੂੰ ਆਮ ਪੰਜਾਬੀ ਪਾਠਕ ਲਈ ਸ੍ਰਬੋਧ ਬਣਾਇਆ। ਇਸ ਦੇ ਮੁਢ ਵਿਚ ਲਿਖੀ ਲੰਮੀ ਭੂਮਿਕਾ ਉਚੇ ਪੱਧਰ ਦੀ ਆਲੋਚਨਾਤਮਕ ਪ੍ਰਤਿਭਾ ਦੀ ਹਾਮੀ ਭਰਦੀ ਹੈ। ਭਾਈ ਸਾਹਿਬ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦਾ ਪਾਠ ਸੋਧ ਕੇ ਉਸ ਉਪਰ ਵੀ ਥਾਂ ਪਰ ਥਾਂ ਉਚਿਤ ਟਿਪਣੀਆਂ ਲਿਖੀਆਂ ਹਨ। ਸਾਧਾਰਣ ਅਤੇ ਰਲਗਡ ਬੋਲੀ ਕਾਰਨ ਇਹ ਰਚਨਾ ਵਿਸ਼ੇਸ਼ ਧਿਆਨ ਦੀ ਅਧਿਕਾਰੀ ਨਹੀਂ ਸੀ ਬਣ ਸਕੀ। ਪਰ ਇਸ ਦੀ ਇਤਿਹਾਸ-ਵਸਤੂ ਬੜੀ ਮਹੱਤਵਸ਼ਾਲੀ ਅਤੇ ਇਤਿਹਾਸ-ਦ੍ਰਿਸ਼ਟੀ ਬੜੀ ਨਿਰਮੈਲ ਹੈ। ਭਾਈ ਸਾਹਿਬ ਨੇ ਇਸ ਦੀ ਉਤਮਤਾ ਨੂੰ ਪਛਾਣਿਆ। ਅਣਘੜੇ ਹੀਰੇ ਵਰਗੀ ਚਮਕ ਹੈ ਏਸ ਰਚਨਾ ਦੀ। ਭਾਈ ਸਾਹਿਬ ਦੇ ਯੋਗ ਸੰਪਾਦਨ ਸਦਕਾ ਇਹ
੪੯