ਰਚਨਾ ਅਸਲੋਂ ਗੁੰਮ-ਗੁਆਚਣ ਤੋਂ ਬਚ ਗਈ। ਅਜ ਇਹ ਸਿਖ ਇਤਿਹਾਸ ਦੇ ਕਿਸੇ ਵੀ ਵਿਦਿਆਰਥੀ ਲਈ ਬੜਾ ਵਡਮੁੱਲਾ ਖ਼ਜ਼ਾਨਾ ਹੈ। ਭਾਈ ਵੀਰ ਸਿੰਘ ਵਿਦਵਤਾ ਦੇ ਕਾਰਜ ਵਿਚ ਆਪਣੀ ਉਮਰ ਦੇ ਅੰਤਿਮ ਸਮੇਂ ਤਕ ਚੁਣੇ ਰਹੇ। ਆਦਿ ਗ੍ਰੰਥ ਦਾ ਵੱਡੇ ਆਕਾਰ ਵਾਲਾ ਟੀਕਾ-ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ—ਉਨ੍ਹਾਂ ਦੀ ਅਧੂਰੀ ਪਰ ਵੱਡੇ ਮਹੱਤਵ ਵਾਲੀ ਕਿਰਤ ਹੈ। ਉਹ ਆਦਿ ਗ੍ਰੰਥ ਦਾ ੪੮੮ ਪੰਨਿਆਂ ਤਕ ਹੀ ਆਪਣਾ ਕੰਮ ਮੁਕਾ ਸਕੇ। ਪਰ, ਏਨੇ ਕੰਮ ਲਈ ਵੀ ਇਕ ਮੁਕੰਮਲ ਜਿੰਦਗੀ ਦੀ ਮਿਹਨਤ ਹੈ। ਇਹ ਰਚਨਾ ਸਤ ਜਿਲਦਾਂ ਵਿਚ ੩੦੭੬ ਪੰਨਿਆਂ ਤੋਂ ਫੈਲੀ ਹੋਈ ਹੈ। ਭਾਈ ਸਾਹਿਬ ਨੇ ਗੁਰੂ ਗ੍ਰੰਥ ਨਾਲ ਸੰਬੰਧਿਤ ਲਿਖਿਤ ਅਤੇ ਮੌਖਿਕ ਸਭਨਾਂ ਟੀਕਾ ਪਰਣਾਲੀਆਂ ਦਾ ਅਧਿਅਨ ਕੀਤਾ ਅਤੇ ਫੇਰ ਇਕ ਸੁਚੱਜੇ ਪਾਰਖੂ ਵਾਂਗ ਸਭਨਾਂ ਦੇ ਗ੍ਰਹਿਣਯੋਗ ਤੱਤ ਗ੍ਰਹਿਣ ਕੀਤੇ ਅਤੇ ਇਕ ਨਿਸ਼ਚਕਾਰੀ ਸੰਥਿਆ ਤਿਆਰ ਕੀਤੀ। ਗੁਰੂ ਗ੍ਰੰਥ ਦਾ ਕੋਈ ਵੀ ਖੋਜੀ ਵਿਦਿਆਰਥੀ ਇਸ ਰਚਨਾ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦਾ। ਇਸ ਰਚਨਾ ਦਾ ਪਤਲਾ ਜਿਹਾ ਅਧਿਅਨ ਕਰਨ ਵਾਲੇ ਵਿਦਿਆਰਥੀ ਨੂੰ ਵੀ ਗਿਆਨ ਖੰਡ ਦਾ ਵੀ ਮਹਿ ਗਿਆਨੁ ਪ੍ਰਚੰਡ' ਦੀ ਵਾਸਤਵਿਕਤਾ ਦਾ ਅਨੁਭਵ ਹੋ ਜਾਂਦਾ ਹੈ।
ਇਤਨੇ ਗਿਆਨਵਾਨ ਹੋਣ ਦੇ ਬਾਵਜੂਦ ਭਾਈ ਸਾਹਿਬ ਇਹ ਲੋਕ ਤੇ ਪਰਲੋਕ ਨਾਲ ਪ੍ਰੇਮ ਦਾ ਰਿਸ਼ਤਾ ਜੋੜਣਾ ਹੀ ਪਸੰਦ ਕਰਦੇ ਸਨ। ਇਸੇ ਲਈ ਉਹ ਬਾਰ ਬਾਰ ਕਵਿਤਾ ਵਲ ਰਜੂਅ ਕਰਦੇ ਹਨ। ਗਿਆਨ ਦੇ ਮੁਕਾਬਲੇ ਤੇ ਪ੍ਰੇਮ ਦੀ ਮਹਿਮਾ ਉਨ੍ਹਾਂ ਇਸ ਪ੍ਰਕਾਰ ਕੀਤੀ ਹੈ —
ਜਿਨ੍ਹਾਂ ਉਚਿਆਈਆਂ ਉਤੋਂ
ਬੁੱਧੀ ਖੰਭ ਸਾੜ ਢੱਠੀ
ਮੱਲੋ ਮੱਲੀ ਉਥੇ ਦਿਲ
ਮਾਰਦਾ ਉਡਾਰੀਆਂ
ਪਿਆਲੇ ਅਣਡਿੱਠੇ ਨਾਲ
ਬੁੱਲੂ ਲਗ ਜਾਣ ਉਥੇ
ਰਸ ਤੇ ਸਰੂਰ ਚੜ੍ਹੇ
ਝੂੰਮਾ ਆਉਣ ਪਿਆਰੀਆਂ
੫੦