ਸਮੱਗਰੀ 'ਤੇ ਜਾਓ

ਪੰਨਾ:ਪਿਆਰ ਅੱਥਰੂ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੂੰ ਕਿਵੇਂ ਰੌਲਿਆਂ ਵਿਚ ਆ ਖਲੋਤੀ ਤੇਰੇ ਚਾਰ ਚੁਫੇਰੇ ਝਮੇਲੇ ਨਦੀ ਦੇ ਕਿਨਾਰੇ, ਜੰਗਲਬੋਲੋ ਜਾਂ ਅਰਸ਼ ਕਵੀ ਦੇ ਨਿਵਾਸ-ਸਥਾਨ ਹਨ, ਪ੍ਰੇਮ-ਸਥਾਨ ਨਹੀਂ । ਕਿਉਂਕਿ ਕਵੀ ਦੀ ਦਿਲਚਸਪੀ ਜੀਵਨ ਵਿਚ ਨਹੀਂ ਜੀਵਨ ਦੇ ਅਰਥ ਵਿਚ ਹੈ ਇਸੇ ਲਈ ਉਹ ਪ੍ਰਕਿਰਤੀ ਦੀ ਸੁੰਦਰਤਾ ' ਤੋਂ ਵਧੀਕ ਪ੍ਰਕਿਰਤੀ ਤੋਂ ਪ੍ਰਾਪਤ ਹੋਣ ਵਾਲੇ ਸੰਕੇਤ ਅਤੇ ਉਪਦੇਸ਼ ਵਲ ਰੁਚਿਤ ਹੈ । ਕਦੀ ਕਦੀ ਉਹ ਪ੍ਰਕਿਰਤੀ ਨੂੰ ਕਿਸੇ ਇਤਿਹਾਸਕ ਵੇਰਵੇ ਨਾਲ ਵੀ ਸੰਬੰਧਿਤ ਕਰਦੇ ਹਨ ਪਰ ਅਪਵਾਦ ਰੂਪ ਵਿਚ। ਪ੍ਰਮੁੱਖ ਰੂਪ ਵਿਚ, ਉਹ ਜਾਂ ਤਾਂ ਕੁਦਰਤ ਵਿਚ ਕਾਦਰ ਦਾ ਦੀਦਾਰ ਕਰਦੇ ਹਨ ਅਤੇ ਜਾਂ ਕੋਈ ਉਪਦੇਸ਼ ਗ੍ਰਹਿਣ ਕਰਦੇ ਹਨ । ਉਨ੍ਹਾਂ ਦੀ ਪ੍ਰਸਿੱਧ ਰਚਨਾ 'ਜੀਵਨ ਕੀ ਹੈ ? ਵਿਚ ਵੀ ਪ੍ਰਕਿਰਤੀ ਰਾਹੀਂ ਇਕ ਵਿਸ਼ੇਸ਼ ਪ੍ਰਕਾਰ ਦਾ ਜੀਵਨ ਦਰਸ਼ਨ ਸਿਰਜਣ ਦਾ ਆਹਰ ਹੈ । ਜਿਵੇਂ ਕਿ ਪਹਿਲੇ ਕਿਹਾ ਜਾ ਚੁਕਾ ਹੈ, ਆਧੁਨਿਕ ਕਾਵਿ ਮਨੁਖ ਕੇਂਦਰਿਤ ਹੈ ਇਸੇ ਰਈ ਉਹ ਵਧੇਰੇ ਮੂਰਤਭਾਵੀ ਹੈ, ਇਸ ਦੇ ਉਲਟ ਭਾਈ ਵੀਰ ਸਿੰਘ-ਕਾਵਿ ਰੱਬ-ਕੇਂਦਰਿਤ ਹੈ ਅਤੇ ਉਸ ਵਿਚ ਅਮਰਤਭਾਵੀ ਹੋਣ ਦੀ ਪ੍ਰਵਿਰਤੀ ਬੜੀ ਪ੍ਰਬਲ ਹੈ । ਕਦੀ ਕਦੀ ਭਾਈ ਸਾਹਿਬ ਪ੍ਰਕਿਰਤੀ ਦਾ ਮੂਰਤ ਚਿਤਰ ਵੀ ਪੇਸ਼ ਕਰਦੇ ਹਨ । ਪਰ ਸਹਿਜੇ ਹੀ ਉਸ ਤੋਂ ਕੋਈ ਅਮੂਰਤ ਉਪਦੇਸ ਗ੍ਰਹਿਣ ਕਰਨਾ ਚਾਹੁੰਦੇ ਹਨ। ਹੇਠਾਂ ਦੋ ਉਦਾਹਰਣ ਪੇਸ਼ ਹਨ । ਪਹਿਲੇ ਵਿਚ ਪ੍ਰਕਿਰਤੀ ਪ੍ਰਭੂ ਵਲ ਸੰਕੇਤ ਕਰਦੀ ਹੈ ਅਤੇ ਦੂਜੇ ਵਿਚ ਉਪਦੇਸ਼ ਦ੍ਰਿੜਾਉਂਦੀ ਹੈ । 48 (੧) ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿਚ ਵੱਜਦਾ ਕੁਦਰਤ ਦੇ ਕੇਂਦਰ ਦਾ ਜਲਵਾ ਲੈ ਲੈਂਦਾ ਇਕ ਸੱਜਦਾ (੨) ਸੰਝ ਹੋਈ ਪਰਛਾਵੇਂ ਛੁਪ ਗਏ ਕਿਉਂ ਇੱਛਾਬਲ ਤੂੰ ਜਾਰੀ ਨੀਂ ਸਰੌਦ ਕਰ ਰਹੀ ਉਵੇਂ ਹੀ ਤੇ ਟੁਰਨੋਂ ਬੀ ਨਹਿ ਹਾਰੀ, ਸੈਲਾਨੀ ਤੇ ਪੰਛੀ : ਮਾਲੀ