ਸਮੱਗਰੀ 'ਤੇ ਜਾਓ

ਪੰਨਾ:ਪਿਆਰ ਅੱਥਰੂ.pdf/63

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਭਾਈ ਵੀਰ ਸਿੰਘ ਜੀ ਦਾ ਖਾਨਦਾਨੀ ਪਿਛੋਕੜ

ਅਠਾਰ੍ਹਵੀਂ ਸਦੀ ਦੇ ਸ਼ੁਰੂ ਦਾ ਸਮਾਂ ਸੀ ਜਦ ਮੁਲਤਾਨ ਦੇ ਚੁੱਘ ਖਾਲਦਾਨ ਦੇ ਮਸ਼ਹੂਰ ਦੀਵਾਨ ਕੌੜਾ ਮੱਲ ਨੇ ਸ਼ੋਰਕੇਟ ਤੋਂ ਲਹਿੰਦੇ ਨੂੰ ਇਕ ਛੋਟੇ ਜਿਹੇ ਪਿੰਡ ਵਿਚ, ਚੌਧਰੀ ਵੱਲੂ ਮੱਲ ਦੇ ਘਰ ਜਨਮ ਲਿਆ। ਲਾਹੌਰ ਦੇ ਸੂਬੇ ਜ਼ਕਰੀਆਂ ਖਾਂ ਦੇ ਅਹਿਦ ਵਿਚ ਲਾਹੌਰ ਦੀ ਕਲਮੀ ਫੌਜ ਵਿਚ ਦੀਵਾਨ ਸਾਹਿਬ ਦਾ ਨਾਮ ਵਿਸ਼ੇਸ਼ ਫੌਜੀ ਅਹੁਦੇਦਾਰਾਂ ਦੀ ਸੂਚੀ ਵਿਚ ਮਿਲਦਾ ਹੈ। ਇਹ ਉਸ ਦਾ ਜ਼ਿਕਰ ਹੈ ਜਦ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਚੁਕੀ ਸੀ ਤੇ ਫਰੁੱਖ਼ਸੀਅਰ ਨੇ ਸਿਖਾਂ ਲਈ ਕਤਲ ਦਾ ਹੁਕਮ ਦੇ ਰਖਿਆ ਸੀ। ਮੁਗ਼ਲ ਰਾਜ ਦਾ ਤਪ ਤੇਜ ਢਲ ਚੁਕਾ ਸੀ ਤੇ ਦੇਸ਼ ਵਿਚ ਬਦਅਮਨੀ ਦਾ ਜ਼ੋਰ ਵਧ ਰਿਹਾ ਸੀ।

ਪੰਜਾਬ ਦਾ ਸੂਬਾ ਅਬਦੁਲ ਸਮੱਦ ਖਾਂ ਸੀ। ੧੭੨੬ ਈ: ਵਿਚ ਇਸ ਨੂੰ ਲਾਹੌਰ ਬਦਲ ਕੇ ਮੁਲਤਾਨ ਭੇਜ ਦਿਤਾ ਗਿਆ ਤੇ ਉਸ ਦੀ ਥਾਂ ਉਸ ਦੇ ਪੁੱਤ੍ਰ ਜ਼ਕਰੀਆਂ ਖਾਂ ਨੂੰ ਲਾਹੌਰ ਦਾ ਹਾਕਮ ਬਣਾ ਦਿਤਾ ਗਿਆ। ਜ਼ਕਰੀਆਂ ਖਾਂ ਦੇ ਰਾਜ ਵਿਚ ਸਿਖਾਂ ਉਤੇ ਘੋਰ ਅਤਯਾਚਾਰ ਹੋਏ। ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਜੀ ਆਦਿ ਦੀਆਂ ਸ਼ਹੀਦੀਆਂ ਵੀ ਇਸੇ ਸਮੇਂ ਵਿਚ ਹੋਈਆਂ। ੧੭੪੫ ਈ: ਵਿਚ ਜ਼ਕਰੀਆਂ ਖਾਂ ਮਰ ਗਿਆ ਤੇ ਇਸ ਦਾ ਵੱਡਾ ਪੁੱਤ੍ਰ ਯਾਹਯਾ ਖਾਂ ਲਾਹੌਰ ਦਾ ਨਾਇਬ ਹਾਕਮ ਬਣ ਬੈਠਾ। ਯਾਹਯਾ ਖਾਂ ਨੇ ਰਾਜ ਸੰਭਾਲਦੇ ਸਾਰ ਦੀਵਾਨ ਲਖਪਤ ਰਾਇ ਨੂੰ ਆਪਣਾ ਵਜ਼ੀਰ ਬਣਾ ਲਿਆ। ਕੁਝ ਚਿਰ ਮਗਰੋਂ ਇਸ ਦਾ ਛੋਟਾ ਭਰਾ ਸ਼ਾਹ ਨਵਾਬ ਖ਼ਾਂ ਯਾਹਯਾ ਖਾਂ ਨੂੰ ਕੈਦ ਕਰ ਕੇ ਲਾਹੌਰ ਤੇ ਕਬਜ਼ਾ ਕਰ ਬੈਠਾ, ਪਰ ਯਾਹਯਾਂ ਖਾਂ ਦੇ ਕੈਦੋਂ ਨੱਸ ਜਾਣ ਦੇ ਕਾਰਨ ਇਹ ਆਪ ਡਰਦਾ ਦਿਲੀ ਨੂੰ ਨੱਸ ਗਿਆ ਤੇ ਫਿਰ ਮੁਲਤਾਨ ਜਾਕੇ ਆਕੀ ਹੋ ਬੈਠਾ। ੧੭੪੮ ਈ: ਵਿਚ ਮੀਰ ਮੁਅੱਯਨਲ ਮੁਲਕ (ਮੀਰ ਮੰਨੂੰ) ਲਾਹੌਰ ਤੇ ਮੁਲਤਾਨ ਦਾ ਸੂਬਾ ਨੀਯਤ ਹੋਇਆ। ਮੀਰ ਮੰਨੂੰ ਨੇ ਦੀਵਾਨ ਲਖਪਤ ਰਾਇ ਨੂੰ ਕੈਦ ਲਿਆ ਅਤੇ ਕੌੜਾ ਮੱਲ ਨੂੰ ਉਸ ਦੇ ਬਦਲੇ ਆਪਣਾ ਦੀਵਾਨ ਤੋਂ ਨਾਇਬ ਮੁਕਰਰ

੫੭