ਸਮੱਗਰੀ 'ਤੇ ਜਾਓ

ਪੰਨਾ:ਪਿਆਰ ਅੱਥਰੂ.pdf/7

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕੁਝ ਸ਼ਬਦ

ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਕੁਝ ਕਵਿਤਾਵਾਂ "ਅਣਛਪੀਆਂ ਕਵਿਤਾਵਾਂ" ਦੇ ਸਿਰ ਲੇਖ ਹੇਠ ਕੁਝ ਸਾਲਾਂ ਤੋਂ "ਖਾਲਸਾ ਸਮਾਚਾਰ" ਵਿਚ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਹਨ। ਪਾਠਕਾਂ ਦੀ ਮੰਗ ਅਨੁਸਾਰ ਇਹਨਾਂ ਕਵਿਤਾਵਾਂ ਨੂੰ ਪੁਸਤਕ ਦੀ ਸ਼ਕਲ ਵਿਚ ਪ੍ਰਕਾਸ਼ਤ ਕਰਨ ਦਾ ਇਹ ਯਤਨ ਭਾਈ ਵੀਰ ਸਿੰਘ ਸਾਹਿਤ ਸੱਦਨ ਵਲੋਂ ਕੀਤਾ ਜਾ ਰਿਹਾ ਹੈ।

ਭਾਈ ਸਾਹਿਬ ਦੀਆਂ ਇਹ ਅਣਛਪੀਆਂ ਕਵਿਤਾਵਾਂ ਜੀਵਨ ਕਾਲ ਦੇ ਅੰਤਲੇ ੨੦-੨੫ ਸਾਲਾਂ ਵਿਚ ਵੱਖ ਵੱਖ ਥਾਵਾਂ ਤੇ ਲਿਖੀਆਂ ਗਈਆਂ। ਹਰ ਕਵਿਤਾ ਦੇ ਨਾਲ ਉਸਦਾ ਲਿਖਣ ਸਮਾਂ ਤੇ ਸਥਾਨ ਵੀ ਅੰਕਿਤ ਹੈ।

ਇਹ ਕਾਵਿ ਰਚਨਾ "ਪਿਆਰ ਅੱਥਰੂ" ਦੇ ਨਾਮ ਹੇਠ ਭਾਈ ਸਾਹਿਬ ਦੇ ੧੦੮ਵੇਂ ਜਨਮ ਦਿਵਸ, ੫ ਦਸੰਬਰ, ੧੯੮੦ ਦੇ ਅਵਸਰ ਤੇ ਸਰਦਾਰ ਤੇਜਵੰਤ ਸਿੰਘ ਜੀ ਦੀ ਸਹਾਇਤਾ ਨਾਲ ਨੇਪਰੇ ਚਾੜ੍ਹਿਆ ਗਿਆ ਹੈ। ਆਸ ਹੈ ਪਾਠਕ ਇਸ ਨੂੰ ਪਸੰਦ ਕਰਨਗੇ ਅਤੇ ਇਸ ਤੋਂ ਵਧ ਤੋਂ ਵਧ ਲਾਭ ਉਠਾਣਗੇ।

ਭਾਈ ਵੀਰ ਸਿੰਘ ਸਾਹਿਤ ਸੱਦਨ ਗਿਆਨੀ ਭਜਨ ਸਿੰਘ ਜੀ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਥੋੜੇ ਜਹੇ ਸਮੇਂ ਵਿਚ ਇਹ ਪੁਸਤਕ ਪ੍ਰਕਾਸ਼ਤ ਕਰਨ ਵਿਚ ਪੂਰਾ ਪੂਰਾ ਸਹਿਯੋਗ ਦਿਤਾ।

ਭਾਈ ਵੀਰ ਸਿੰਘ ਮਾਰਗ
ਨਵੀਂ ਦਿਲੀ
੫ ਦਸੰਬਰ ੧੯੮੦

ਹਰਬੰਸ ਸਿੰਘ
ਆਨਰੇਰੀ ਜਨਰਲ ਸਕੱਤਰ
ਭਾਈ ਵੀਰ ਸਿੰਘ ਸਾਹਿਤ ਸਦਨ