ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਉਪਾਓ ਨਾਲ ਪੈਦਾ ਕੀਤਾ ਜਾਂਦਾ ਹੈ ਜੇਹੜੇ ਇਕੱਠਾ ਸਾਂਝੇ ਤੌਰ ਤੇ ਕੰਮ ਕਰਦੇ ਹਨ। ਪਰ ਜੋ ਕੁਝ ਭੀ ਉਹ ਪੈਦਾ ਕਰਦੇ ਹਨ ਉਸ ਉਤੇ ਥੋੜੀ ਗਿਣਤੀ ਦੇ ਹਾਕਮ ਤੇ ਗੈਰ ਆਦਮੀ ਕਬਜ਼ਾ ਕਰ ਲੈਂਦੇ ਹਨ। ਇਹ ਪੈਦਾਵਾਰ ਸਰਮਾਏਦਾਰਾਂ ਦੀ ਜੈਦਾਦ ਹੈ। ਏਸ ਪੈਦਾਵਾਰ ਦੀ ਵੰਡ ਅਜਿਹੇ ਤ੍ਰੀਕੇ ਨਾਲ ਹੁੰਦੀ ਹੈ, ਕਿ ਮਜ਼ਦੂਰ ਨੂੰ ਇਸ ਵਿਚੋਂ ਉਜਰਤ ਦੀ ਸ਼ਕਲ ਵਿਚ ਤੁਛ ਜਿਹਾ ਹਿੱਸਾ ਮਿਲਦਾ ਹੈ, ਜਦ ਕਿ ਪੈਦਾ ਕੀਤੇ ਹੋਏ ਮਾਲ ਦਾ ਢੇਰ ਦਾ ਢੇਰ ਫੈਕਟਰੀ ਦੇ ਮਾਲਕਾਂ ਦੀ ਜੈਦਾਦ ਬਣ ਜਾਂਦਾ ਹੈ।

ਸ੍ਰਾਮਾਏਦਾਰੀ ਵਿਚ ਜਿਨਾਂ ਵਾਧਾ ਹੁੰਦਾ ਜਾਂਦਾ ਹੈ ਮਿਲਾਂ ਤੇ ਫੈਕਟਰੀਆਂ ਓਨੀਆਂ ਹੀ ਜ਼ਿਆਦਾ ਵਡੀਆਂ ਹੁੰਦੀਆਂ ਜਾਂਦੀਆਂ ਹਨ ਅਤੇ ਓਨਾਂ ਹੀ ਜ਼ਿਆਦਾ ਸਾਫ ਜ਼ਾਹਰ ਹੋ ਜਾਂਦਾ ਹੈ ਕਿ ਪੈਦਾਵਾਰ ਜਿਸ ਨੂੰ ਮਜ਼ਦੂਰ ਜੱਨਤਾ ਹੀ ਪੈਦਾ ਕਰਦੀ ਹੈ ਇਕ ਸੋਸ਼ਲ ਲਛਣ ਰਖਦੀ ਹੈ। ਏਂਜਲ ਨੇ ਲਿਖਿਆ ਹੈ:-

"ਅਜ ਮਿਲਾਂ ਤੇ ਫੈਕਟਰੀਆਂ ਵਿਚੋਂ ਬਣ ਰਿਹਾ ਸੂਤ, ਕਪੜਾ ਤੇ ਧਾਤੀ ਮਾਲ ਬਹੁਤ ਸਾਰੇ ਮਜ਼ਦੂਰਾਂ ਦੀ ਮੇਹਨਤ ਦੀ ਪੈਦਾਵਾਰ ਹੈ। ਜਿਨ੍ਹਾਂ ਵਿਚੋਂ ਹਰ ਇਕ ਨੇ ਵਾਰੀ ਸਿਰ ਚੀਜ਼ਾਂ ਦੀ ਅਖੀਰਲੀ ਸ਼ਕਲ ਧਾਰਨ ਕਰਨ ਤੋਂ ਪਹਿਲੋਂ ਉਨ੍ਹਾਂ ਉਤੇ ਮੇਹਨਤ ਕੀਤੀ ਹੋਈ ਹੈ ਉਨ੍ਹਾਂ ਵਿਚੋਂ ਕੋਈ