ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਦਾਵਾਰ ਦੇ ਬਣਨ ਤੇ ਸੋਸ਼ਲ ਮਿਹਨਤ ਦੀ ਪਦੈਸ਼ ਉਤੇ ਨਿਜੀ ਕਬਜ਼ੇ ਨਾਲ ਇਕ ਦੂਜੇ ਦੇ ਉਲਟ ਦੋ ਜਮਾਤਾਂ ਬਣ ਜਾਂਦੀਆਂ ਹਨ, ਇਕ ਪਾਸੇ ਪ੍ਰੋਲਤਾਰੀਆ (ਮਜੂਰਾਂ) ਦੀ ਜਮਾਤ ਅਤੇ ਦੂਜੇ ਪਾਸੇ ਸਰਮਾਏਦਾਰਾਂ ਦੀ ਜਮਾਤ।

ਏਸ ਤਰ੍ਹਾਂ ਪੈਦਾਵਾਰੀ ਦੇ ਸੋਸ਼ਲ ਲਛਣ ਤੇ ਕਬਜ਼ੇ ਦੇ ਨਿਜੀ ਵਛਣ ਵਿਚਕਾਰ ਵਿਰੋਧਤਾਈ ਨੇ ਜਮਾਤਾਂ ਵਿਚਕਾਰ, ਪ੍ਰੋਲੇਤਾਰੀਆ ਤੇ ਬੁਰਜੁਆਜ਼ੀ ਵਿਚਕਾਰ ਵਿਰੋਧਤਾਈ ਨੂੰ ਜਨਮ ਦਿਤਾ।

ਪਰ ਪੈਦਾਵਾਰੀ ਦੇ ਸਰਮਾਏਦਾਰੀ ਤਰੀਕੇ ਤੋਂ ਇਕ ਹੋਰ ਵਿਰੋਧਤਾਈ ਪੈਦਾ ਹੁੰਦੀ ਹੈ ਜਿਸ ਦੁਆਰਾ ਪੈਦਾ ਕੀਤਾ ਹੋਇਆ ਮਾਲ ਪੈਦਾ ਕਰਨ ਵਾਲਿਆਂ ਨੂੰ ਨਹੀਂ ਮਿਲਦਾ ਸਗੋਂ ਕਾਨਾਂ ਤੇ ਫੈਕਟਰੀਆਂ ਦੇ ਮਾਲਕਾਂ ਨੂੰ ਮਿਲਦਾ ਹੈ। ਕਾਰੋਬਾਰ ਖਾਸ ਹੁਕਮਾਂ ਅੰਦਰ ਬਣਾਏ ਤੇ ਚਲਾਏ ਜਾਂਦੇ ਹਨ। ਮਸ਼ੀਨਾਂ ਤੇ ਮੈਕਾਨਿਜ਼ਮ ਪੈਦਾਵਾਰ ਵਿਚ ਡਸਿਪਲਨ ਤੇ ਜਥੇਬੰਦੀ ਦੀ ਮੰਗ ਕਰਦਾ ਹੈ। ਇਸ ਲਈ ਮੇਹਨਤ ਦੇ ਸੋਸ਼ਲ ਲਛਣ ਦੇ ਨਾਲ ਨਾਲ ਹੀ ਅਸੀਂ ਕਾਨਾਂ ਤੇ ਫੈਕਟਰੀਆਂ ਅੰਦਰ ਪੈਦਾਵਾਰ ਦੀ ਜਥੇਬੰਦੀ ਭੀ ਦੇਖਦੇ ਹਾਂ।

ਹਰ ਇਕ ਫੈਕਟਰੀ ਅੰਦਰ ਪੈਦਾਵਾਰ ਦੀ ਜਥੇਬੰਦੀ ਕਿਸੇ ਹਾਲਤ ਵਿਚ ਏਸ ਗਲ ਦੀ ਗਰੰਟੀ ਜਾਂ ਸਾਧਨ ਨਹੀਂ ਹੈ ਕਿ ਸਾਰੇ ਦੇ ਸਾਰੇ ਸਮਾਜ ਵਿਚ