ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨



ਜਨਤਾ ਦੀ ਗਰੀਬੀ ਸਰਮਾਏਦਾਰੀ ਦੀ ਸਾਥਣ ਹੈ।

ਨਫੇਲਈ ਦੌੜ, ਮੁਕਾਬਲਿਆਂ ਦਾ ਘੋਲ ਸਰਮਾਏਦਾਰ ਨੂੰ ਆਪਣੇ ਮੌਜੂਦਾ ਕਾਰੋਬਾਰਾਂ ਨੂੰ ਵਡੇ ਕਰਨ, ਉਨ੍ਹਾਂ ਵਿਚ ਜ਼ਿਆਦਾ ਤਾਕਤਵਰ ਮਸ਼ੀਨਾਂ ਲਾਣ ਪੈਦਾਵਾਰੀ ਦੀ ਜਥੇਬੰਦੀ ਤੇ ਟੈਕਨਿਕ ਨੂੰ ਬੇਹਤਰ ਬਨਾਉਣ ਲਈ ਚੌਂਂਬੜ ਲਾਂਦਾ ਹੈ।

ਖਟੇ ਹੋਏ ਨਫੇ ਨਾਲ ਉਹ ਆਪਣੀਆਂ ਫੈਕਟਰੀਆਂ ਵਿਚ ਨਵੀਆਂ, ਸ਼ਾਪਾਂ ਬਣਾਉਂਦਾ ਹੈ। ਏਸ ਤਰਾਂ ਕਰਨ ਨਾਲ ਉਹ ਆਪਣੇ ਆਪ ਤੋਂ ਕਮਜ਼ੋਰ ਵਿਰੋਧੀ ਛੋਟੀ ਸ਼ਾਪ ਜਾਂ ਫੈਕਟਰੀ ਦੇ ਮਾਲਕ ਨੂੰ ਬਾਹਰ ਕਢ ਮਾਰਦਾ ਜਾਂ ਉਸਦੇ ਕਾਰੋਬਾਰ ਨੂੰ ਆਪਣੇ ਵਿਚ ਮਿਲਾ (ਖਰੀਦ ਕੇ) ਲੈਂਦਾ ਹੈ। ਇਸ ਤਰਾਂ ਇਕ ਪਾਸੇ ਤਾਂ ਵਡਿਆਂ ੨ ਸਰਮਾਏਦਾਰਾਂ ਦੇ ਹਥ ਪੈਦਾਵਾਰ ਦਾ ਇਕੱਠ (ਇਕਤੱਰਤਾ) ਤੇ ਦੂਜੇ ਪਾਸੇ ਸਰਮਾਇਆ ਜਮਾਂ ਹੋਈ (ਕੇਂਦਰ) ਚਲਿਆ ਜਾਂਦਾ ਹੈ। ਜਿਸ ਮਿਕਦਾਰ ਵਿਚ ਸਰਮਾਏਦਾਰ ਪੈਦਾਇਸ਼ ਵਧਦੀ ਹੈ ਉਸੇ ਮਿਕਦਾਰ ਨਾਲ ਸਰਮਾਏ ਦਾ ਇਕੱਠ ਤੇ ਜ਼ਿਆਦਾ ਪੈਦਾ ਕਰਨ ਵਾਲਿਆਂ ਵਲੋਂ ਘਟ ਪੈਦਾ ਕਰਨ ਵਾਲਿਆਂ ਨੂੰ ਨਿਗਲ ਜਾਣਾ ਭੀ ਲਗਾਤਾਰ ਵਧਦਾ ਹੈ। ਟੈਕਨਿਕ ਦਾ ਵਾਧਾ ਜਿਸ ਨੂੰ ਸਰਮਾਏਦਾਰ ਪੈਦਾਵਾਰ ਵਿਚ ਪਰਚਲਤ ਕਰਦਾ