ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩

ਹੈ। ਇਸ ਨੂੰ ਮਦਦ ਦਿੰਦਾ ਹੈ।

ਫੈਕਟਰੀ-ਮਾਲਕ ਇਹ ਇਸ ਲਈ ਹੀ ਨਹੀਂ ਕਰਦਾ ਕਿ ਉਹ ਸਾਇੰਸ ਤੇ ਟੈਕਨਿਕ ਦੀ ਮਦਦ ਵਿਚ ਹੈ, ਜਾਂ ਨਵੀਆਂ ਕਾਢਾਂ ਨਾਲ ਮੁਹੱਬਤ ਕਰਦਾ ਹੈ ਸਗੋਂ ਇਸ ਲਈ ਕਿ ਉਹ ਇਸ ਤਰ੍ਹਾਂ ਨਾ ਕਰੇ ਤਾਂ ਉਹ ਆਪਣੇ ਵਿਰੋਧੀ ਨਾਲੋਂ ਕਮਜ਼ੋਰ ਸਾਬਤ ਹੋਵੇਗਾ ਤੇ ਬਰਬਾਦ ਕਰ ਦਿਤਾ ਜਾਵੇਗਾ।

ਨਵੀਆਂ ਮੁਕੰਮਲ ਮਸ਼ੀਨਾਂ ਜ਼ਿਆਦਾ ਤੇਜ਼ੀ ਨਾਲ ਕੰਮ ਕਰਦੀਆਂ ਹਨ ਤੇ ਮਜ਼ਦੂਰ ਨੂੰ ਵੱਧ ਤੋਂ ਵੱਧ ਜ਼ੋਰ ਲਾਕੇ ਕੰਮ ਕਰਨ ਲਈ ਮਜਬੂਰ ਕਰਦੀਆਂ ਹਨ! ਪਹਿਲੇ ਜਿਨੇ ਹੀ ਸਮੇਂ ਵਿਚ ਉਹਦਾ ਜ਼ਿਆਦਾ ਜ਼ੋਰ, ਤਾਕਤ ਤੇ ਸੇਹਤ ਖਰਚ ਹੁੰਦੀ ਹੈ। ਉਹਦੀ ਮੇਹਨਤ ਜ਼ਿਆਦਾ ਕਰੜੀ ਭਾਵ ਜ਼ਿਆਦਾ ਖਿਚਵੀਂ ਭਾਰੂ ਹੋ ਜਾਂਦੀ ਹੈ। ਕੰਮ ਦੀ ਦਿਹਾੜੀ ਐਨ ਭਾਰੀ ਹੋ ਜਾਂਦੀ ਹੈ ਕਿ ਮਜ਼ਦੂਰ ਛੇਤੀ ਥਕ ਜਾਂਦਾ ਹੈ, ਛੇਤੀ ਹੀ ਬੀਮਾਰ ਹੋਣ ਯੋਗ ਹੈ ਜਾਂਦਾ ਹੈ ਜਦ ਕਿ ਸਟਾਂ ਤੇ ਮਰਣਾਉ ਹਾਦਸੇ ਵਧ ਜਾਂਦੇ ਹਨ।

ਜ਼ਿਆਦਾ ਵਧੀ ਹੋਈ ਮਸ਼ੀਨਰੀ ਦੀ ਮਦਦ ਨਾਲ ਸਰਮਾਏਦਾਰ ਮਜਦੁਰ ਦੇ ਜਿਸਮੇਂ ਹੋਰ ਜ਼ਿਆਦਾ ਵਧੂ ਕੀਮਤ ਨਚੋੜਦਾ ਹੈ ਭਾਵ ਅਪਣੇ ਮਜ਼ਦੂਰਾਂ ਦੀ ਲੁੱਟ ਖਸੁਟ ਨੂੰ ਹੋਰ ਜ਼ਿਆਦਾ ਵਧਾਉਂਦਾ ਹੈ।

ਟੈਕਨੀਕਲ ਤ੍ਰੱਕੀ, ਮਕੈਨੀਕਲ ਟੈਕਨਿਕ ਦੀ ਪੂਰਨਤਾਈ, ਤੇਜ਼ ਕੰਮ ਕਰੌਣ ਦੀਆਂ ਯੁਕਤੀਆਂ (Rationalization) ਹਰ ਇਕ ਇਕ ਮਜ਼ਦੂਰ ਤੇ ਸਮੁਚੀ