ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪

ਮਜ਼ਦੂਰ ਜਮਾਤ ਦੀ ਲੁਟ ਘਸੁਟ ਵਿਚ ਵਾਧਾ ਕਰਦੀਆਂ ਹਨ।

ਟੈਕਨਿਕ ਦਾ ਵਾਧਾ, ਜਿਥੇ ਇਕੇਰਾਂ ਦਰਜਨ ਦੇ ਕਰੀਬ ਆਦਮੀ ਕੰਮ ਕਰਿਆ ਕਰਦੇ ਸਨ, ਸਰਮਾਏਦਾਰ ਨੂੰ ਪੰਜਾਂ ਜਾਂ ਛੇਆਂ ਮਜ਼ਦੂਰਾਂ ਦੀ ਸ਼ਿਫਟ ਤੋਂ ਕੰਮ ਕਰੌਣ ਦੇ ਯੋਗ ਬਣਾ ਦਿੰਦਾ ਹੈ। ਜੋ ਕੁਝ ਪਹਿਲਾਂ ਹਥੀ ਤੇ ਸੈਂਕੜੇ ਮਜ਼ਦੂਰ ਲਗਵਾਕੇ ਕਰਵਾਇਆ ਜਾਂਦਾ ਸੀ ਇਕ ਮਸ਼ੀਨ ਸਿਰਫ ਚੰਦ ਇਕ ਆਦਮੀਆਂ ਦੀ ਨਿਗਰਾਨੀ ਹੇਠ ਉਸ ਤੋਂ ਤੇਜ਼ ਅਤੇ ਚੰਗਾ ਕਰ ਦਿੰਦੀ ਹੈ, ਸਰਮਾਏਦਾਰ ਵਾਧੂ ਮਜ਼ਦੂਰਾਂ ਨੂੰ ਬਾਹਰ ਕਢ ਮਾਰਦੇ ਹਨ। ਸਰਮਾਏਦਾਰ ਦੁਨੀਆਂ ਇੰਝ ਤਰੱਕੀ ਕਰਦੀ ਹੈ ਕਿ ਮਜ਼ਦੂਰਾਂ ਦੀ ਜ਼ਰੂਰਤ ਨਾਲੋਂ ਆਪਣੀ ਕਿਰਤ ਸ਼ਕਤੀ ਵੇਚਣ ਨੂੰ ਤਿਆਰ (ਵੇਹਲੇ ਬੇਕਾਰ) ਲੋਕਾਂ ਦੀ ਗਿਣਤੀ ਹਮੇਸ਼ਾਂ ਵਧ ਜਾਂਦੀ ਹੈ। ਇੰਡਸਟਰੀ ਦੀ ਤਰੱਕੀ ਦਿਆਂ ਸਾਲਾਂ ਵਿਚ ਭੀ ਫੈਕਟਰੀ ਦੇ ਦਰਵਾਜੇ ਅਗੇ ਬੇਕਾਰ ਮਜ਼ਦੂਰ ਕੰਮ ਦੀ ਆਸ ਵਿਚ ਵਾਧੂ ਖੜੇ ਰਹਿੰਦੇ ਹਨ। ਏਸ ਲਈ ਸਰਮਾਏਦਾਰਾਂ ਦੀ ਲੋੜ ਕਿ ਕਿਰਤ ਸ਼ਕਤੀ ਦੀ ਖਰੀਦ ਨੂੰ ਹਰ ਵਕਤ ਪੂਰਾ ਕਰਨ ਲਈ ਮਜ਼ਦੂਰਾਂ ਦੀ ਰਾਖਵੀਂ ਫੌਜ ਪੈਦਾ ਕੀਤੀ ਜਾਂਦੀ ਹੈ।

ਤਾਕਤਵਰ ਮਸ਼ੀਨਾਂ ਦਾ ਵਰਤਨਾ ਪ੍ਰਦੇਸ਼ ਦੇ ਤਰੀਕੇ ਨੂੰ ਐਨਾ ਸਾਧਾਰਨ ਬਣਾ ਦਿੰਦਾ ਹੈ ਕਿ ਇਕ ਹੁਨਰਮੰਦ ਮਜ਼ਦੂਰ ਦੀ ਜਗਾ ਬੇ-ਹੁਨਰ ਜਾਂ ਔਰਤਾਂ ਅਤੇ ਐਥੋਂ ਤਕ ਕਿ ਬਚੇ ਜਾਂ ਆਰੀ ਆਦਮੀ ਨੂੰ ਰਖ ਲੈਣ ਦੇ ਯੋਗ ਬਣਾ ਦਿੰਦਾ ਹੈ। ਸਰਮਾਏਦਾਰ ਵਾਸਤੇ ਏਹ ਜ਼ਿਆਦਾ ਫੈਦੇਮੰਦ ਹੈ ਕਿਉਂਕਿ ਔਰਤਾਂ ਤੇ ਬਚਿਆਂ ਦੀ ਮੇਹਨਤ ਸਸਤੀ ਹੈ