ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦

ਖੁਸ਼ਹਾਲੀ ਦੀ ਆਮ ਸਮਾਂ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਇਕ ਖਾਸ ਸਮੇਂ ਪਿਛੋਂ ਮੁੜ ਦੁਬਾਰਾ ਤਾਜ਼ਾ ਮੰਦਵਾੜਾ ਔਦਾ ਹੈ। ਸਰਮਾਏਦਾਰ ਦੁਨੀਆਂ ਵਿਚ ਅਵਸ਼ਯ ਹਰ ਅਠਵੇਂ ਦਸਵੇਂ ਜਾਂ ਬਾਹਰਵੇਂ ਸਾਲ ਉਪਰੰਤ ਮੰਦਵਾੜੇ ਆਉਂਦੇ ਰਹਿੰਦੇ ਹਨ।

੧੯੨੯ ਵਿਚ ਸਰਮਾਏਦਾਰ ਦੁਨੀਆਂ ਵਿਚ ਅਜੇਹੀ ਮਿਕਦਾਰ ਦਾ ਮੰਦਵਾੜਾ ਫੁਟ ਨਿਕਲਿਆ ਜਿਹਾ ਕਿ ਇਸ ਦੀ ਤਵਾਰੀਖ ਵਿਚ ਪਹਿਲਾਂ ਕਦੇ ਨਹੀਂ ਮਿਲਦਾ। ਕਾਮਰੇਡ ਸਟੈਲਿਨ ਨੇ ਏਸ ਮੰਦਵਾੜੇ ਸਬੰਧ ਇਞ ਕਿਹਾ ਹੈ “ਇਹ ਅਜ ਤਕ ਵਾਪਰ ਚੁਕੇ ਤਮਾਮ ਮੰਦਵਾੜਿਆਂ ਵਿਚੋਂ ਦੁਨੀਆਂ ਦਾ ਸਭ ਤੋਂ ਜ਼ਿਆਦਾ ਭਿਆਨਕ ਅਤੇ ਗਹਿਰਾ ਆਰਥਕ ਮੰਦਵਾੜਾ ਹੈ।”

ਮੁੰਦਵਾੜੇ ਪਿਛੋਂ ਸਰਮਾਏਦਾਰੀ ਤਰੱਕੀ ਮੰਦਵਾੜ ਵਿਚ ਦੀ ਲੰਘਦੀ ਹੋਈ ਜੱਨਤਾ ਦੀ ਗਰੀਬੀ ਨੂੰ ਭੀ ਨਾਲ ਦੀ ਨਾਲ ਲਿਔਂਦੀ ਹੈ। ਲੈਨਿਨ ਨੇ ਦਸ ਦਿਤਾ ਸੀ ਕਿ ਹਰ ਇਕ ਮੰਦਵਾੜੇ ਪਿਛੋਂ ਮਜ਼ਦੂਰ ਗਰੀਬ ਤੋਂ ਗਰੀਬ ਹੁੰਦੇ ਜਾ ਰਹੇ ਹਨ।

ਲੈਨਿਨ ਨੇ ਲਿਖਿਆ ਹੈ ਮਜ਼ਦੂਰ ਪਹਲੇ ਨਾਲੋਂ ਬਹੁਤ ਜ਼ਿਆਦਾ ਗਰੀਬ ਹੋ ਜਾਂਦੇ ਹਨ। ਭੈੜੀ ਹਾਲਤ ਵਿਚ ਰਹਿਣ, ਘਟ ਖਾਣ, ਪਹਿਲੇ ਨਾਲ ਹੀ ਜ਼ਿਆਦਾ ਭੁਖ ਰਹਿਣ, ਘੁਰਨਿਆਂ ਤੇ ਟਪਰੀਆਂ ਵਿਚ ਦੁਬੜੇ ਜਾਣ ਲਈ ਮਜਬੂਰ ਹੋ ਜਾਂਦੇ ਹਨ।

ਮੰਦਵਾੜੇ ਦੇ ਸਮੇਂ ਵਿਚ ਜੱਨਤਾ ਦੀ ਗਰੀਬੀ