ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੩

ਵਾਲਿਆਂ ਜਾਂ ਆਪਣੀ ਯੂਨੀਅਨ ਤੋਂ ਕਮਜ਼ੋਰ ਯੂਨੀਅਨਾਂ ਵਿਰੁਧ ਫਤ੍ਹੇ ਪਾਊ ਘੋਲ ਕਰਨ ਦੇ ਯੋਗ ਹੋ ਜਾਂਦੇ ਹਨ।

ਸਰਮਾਏ ਦਾ ਐਡਾ ਵਡਾ ਅਕੱਠ-ਜਿਸ ਵਿਚ ਇੰਡਸਟਰੀ ਦੇ ਕਿਸੇ ਹਿਸੇ ਦਾ ਵੱਡਾ ਪੱਖ ਸ਼ਾਮਲ ਹੋਵੇ-ਨੂੰ ਮਨੋਪਲੀ ਕਹਿੰਦੇ ਹਨ। ਮਨੋਪਲੀ ਦੇ ਅਰਥ ਮੰਡੀ ਤੇ ਕਾਬੂ ਪੌਣਾ, ਕੀਮਤਾਂ ਦੇਸ਼ਾਂ ਦੀ ਮਿਕਦਾਰ ਅਤੇ ਤਜਾਰਤ ਦੀਆਂ ਸ਼ਰਤਾਂ ਆਦ ਮੁਕਰੱਰ ਕਰਨ ਦੀ ਸੰਭਾਵਨਾ ਹੈ।

ਮਨੋਪਲੀਆਂ ਕਿਡੇ ੨ ਵਿਸਥਾਰ ਦੀਆਂ ਬਣਾਈਆਂ ਗਈਆਂ ਹਨ ਦਾ ਨਮੂਨਾ ਟ੍ਰਸਟ ਹੈ ਜਿਸ ਦੇ ਸਿਰ ਤੇ ਮੌਰਗਨ ਅਮਰੀਕਨ ਕਰੋੜਾਂ ਪਤੀ ਹੈ। ਇਸ ਟੈਸਟ ਦਾ ਸਰਮਾਇਆ ੫੦ ਕਰੋੜ ਪੌਂਡ ਹੈ। ਇਸ ਵਿਚ ੧੪੭ ਫੈਕਟਰੀਆਂ ਤੇ ਸੈਂਕੜੇ ਲੋਹਾ ਬਨਾਉਣ ਵਾਲਆਂ ਭਠੀਆਂ ਸ਼ਾਮਲ ਹਨ। ਮੰਦਵਾੜੇ ਤੋਂ ਪਹਿਲੋਂ ਇਹ ਟ੍ਰਸਟ ਯੂ. ਐਸ. ਅਮਰੀਕਾ ਦੀ ਕਚੇ ਲੋਹੇ ਦੀ ਤੇ ਫੁਲਾਦ ਦੀ ਪੈਦਾਵਾਰ ਦਾ ਤਕਰੀਬਨ ਅਧ ਅਕੱਲਾ ਪੈਦਾ ਕਰਿਆਂ ਕਰਦਾ ਸੀ। ਇਸ ਟ੍ਰਸਟ ਦੇ ਹਬ ਵਿਚ 90 ਹਜ਼ਾਰ ਮੀਲ ਤੋਂ ਜ਼ਿਆਦਾ ਰੇਲ ਦੀ ਲੈਨ ਹੈ।

ਵੀਹਵੀਂ ਸਦੀ ਦੇ ਅਰੰਭ ਵਿਚ ਦੁਨੀਆਂ ਦੇ ਸਰਮਏ ਦਾ ਅਜੇਹਿਆਂ ਅਕੱਠਾਂ ਭਾਵ ਸਿੰਡੀਕੇਟਾਂ ਤੇ ਟ੍ਰਸਟਾਂ ਦੇ ਹਥ ਵਿਚ ਸੀ। ਅਮਰੀਕਾ ਵਿਚ ੧੬੦੦ ਤਕ ੫੦ ਫੀ ਸਦੀ ਕਪੜੇ ਦੀ ਇੰਡਸਟਰੀ, ੫੪ ਫੀ ਸਦੀ ਸ਼ੀਸ਼ੇ ਦੀ, ੬੦ ਫੀ ਸਦੀ ਕਾਗਜ਼ ਦਾ, ੬੨ ਫੀ ਸਦੀ ਖੁਰਾਕ ਦੀ, ੬੧ ਫੀ ਸਦੀ ਕੀਮੀਆਂ ਦੀ, ੮੪ ਫੀ ਸਦੀ ਫੁਲਾਦ