ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੫

ਵਧੌਣ ਲਈ, ਕਾਬੂ ਰਖ ਸਕਣ ਵਾਲੀ ਅਵਾਜ਼ ਲਈ, ਲੜਾਈ ਦਾ ਰੂਪ ਧਾਰਨ ਕਰ ਲੈਂਦਾ ਹੈ, ਭਾਵ ਹਿਸਿਆਂ (ਸ਼ੇਅਰਾਂ) ਦੀ ਬਹੁਤਾਤ ਖਰੀਦ ਕੇ ਇਕ ਸਰਮਾਏਦਾਰ ਟ੍ਰਸਟ ਜਾਂ ਸਿੰਡੀਕੇਟ ਦੀ ਵਾਗ ਡੋਰ ਆਪਣੇ ਹਥ ਲੈ ਲੈਂਦਾ ਹੈ।

ਤਾਕਤਵਰ ਮਨੋਪਲੀਆਂ ਦਾ ਇਹ ਆਪਸ ਵਿਚ ਦਾ ਮੁਕਾਬਲਾ ਅਤੇ ਮਨੋਪਲੀਆਂ ਦੇ ਖੁਦ ਅੰਦਰ ਦਾ ਮੁਕਾਬਲਾ, ਨਾਲ ਹੀ ਟ੍ਰਸਟਾਂ ਦੀ ਮਨਪਲੀ ਤੋਂ ਬਾਹਰ ਦੀਆਂ ਫਰਮਾਂ ਨਾਲ ਲੜਾਈ ਪੈਦਾਵਾਰ ਵਿਚ ਸਗੋਂ ਜ਼ਿਆਦਾ ਬਦਨਜ਼ਮੀ ਲੈ ਆਉਂਦੀ ਹੈ। ਸਰਮਾਏਦਾਰੀ ਦੀਆਂ ਵਿਰੋਧਤਾਈਆਂ ਨੂੰ ਜ਼ਿਆਦਾ ਤੇਜ਼ ਕਰਨ ਵਲ ਲੈ ਜਾਂਦੀ ਹੈ।

ਮਨੋਪਲੀ ਸਰਮਾਏਦਾਰੀ ਦੇ ਨਵੇਂ ਇਮਪੀਰੀਅਲਿਸਟ ਦਰਜੇ ਤੇ ਇਮਪੀਰੀਅਲਿਜ਼ਮ ਦਾ ਖਾਸ ਚਿੰਨ੍ਹ ਹੈ। ਲੈਨਿਨ ਨੇ ਕਿਹਾ ਸੀ ਕਿ ਇਮਪੀਰੀਅਲਿਜ਼ਮ ਸਰਮਾਏਦਾਰੀ ਦਾ ਮਨੋਪਲਿਸਟ ਦਰਜਾ ਹੈ।

ਮਾਲੀ ਸਰਮਾਇਆ

ਜਿਨ੍ਹਾਂ ਵਿਚ ਬੰਕਾਂ ਵਲੋਂ ਕੀਤੇ ਜਾ ਰਹੇ ਨਵੇਂ ਕੰਮ ਬਾਬਤ ਕੁਝ ਪਤਾ ਨਾ ਲਗ ਜਾਏ ਉੱਨਾਂ ਵਿਚ ਮਨੋਪਲੀ ਵਲੋਂ ਕੀਤੀ ਜਾ ਰਹੀ ਕਾਰਵਾਈ ਚੰਗੀ ਤਰ੍ਹਾਂ ਸਾਫ ਸਮਝ ਵਿਚ ਨਹੀਂ ਆ ਸਕਦੀ।

ਬੰਕਾਂ ਸਰਮਾਏਦਾਰ ਫਰਮਾਂ ਦੇ ਪੈਸੇ ਦੇ ਲੈਣ ਦੇਣ