ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬

ਵਿਚਕਾਰ ਵਿਚੋਲੀ ਦੀ ਸ਼ਕਲ ਵਿਚ ਪਰਗਟ ਹੋਈਆਂ। ਜਦ ਕਿਸੇ ਫਰਮ ਨੇ ਦੂਜਿਆਂ ਸਰਮਾਏਦਾਰਾਂ ਨੂੰ ਇਕ ਭਾਰੀ ਰਕਮ ਅਦਾ ਕਰਨੀ ਹੋਵੇ, ਰਕਮ ਹਥ ਵਿਚ ਤਿਆਰ ਨਾ ਹੋਵੇ। ਉਸ ਨੂੰ ਕਿਤੋਂ ਨਾ ਕਿਤੋਂ ਕਰਜ਼ਾ ਲੈਣਾ ਪੈਂਦਾ ਹੈ। ਇਹ ਕਰਜ਼ਾ ਬੰਕਾਂ ਦਿੰਦੀਆਂ ਹਨ। ਅਸਲ ਵਿਚ ਬੰਕਾਂ ਕਰਜ਼ਾ, ਵਿਆਜ ਦੀ ਚੰਗੀ ਸ਼ਰਹ ਮੁਕਰੱਰ ਕਰਕੇ ਦਿੰਦੀਆਂ ਹਨ। ਪਰ ਸਰਮਾਏਦਾਰ ਜਾਂ ਕੰਪਨੀ ਭੀ ਜਦ ਉਹ ਬੰਕ ਵਿਚ ਪੈਸੇ ਜਮਾਂ ਕਰਦੀ ਹੈ, ਵਿਆਜ ਲੈਂਦੀ ਹੈ। ਸਰਮਾਏਦਾਰ ਦੀ ਜਦ ਉਹਦੇ ਪਾਸ ਕਾਫੀ ਪੈਸੇ ਨਾ ਹੋਣ ਜਾਂ ਜਦੋਂ ਉਹਦੇ ਪਾਸੇ ਵਾਧੂ ਪੈਸੇ ਜਮਾਂ ਹੋਣ ਦੋਹੀਂ ਲਮੀ ਬੰਕ ਨਾਲਗਰਜ਼ ਹੈ।

ਜਦ ਉਸ ਪਾਸ ਕਾਫੀ ਪੈਸੇ ਨਹੀਂ ਹੁੰਦੇ ਤਾਂ ਬੰਕ ਉਸ ਨੂੰ ਕਰਜ਼ ਦੇ ਦਿੰਦਾ ਹੈ। ਪਰ ਕਈ ਵਾਰੀ ਮਿਲ ਮਾਲਕ ਜਾਂ ਟ੍ਰਸਟ ਪਾਸ ਇਕ ਵਾਰ ਹੀ ਕਾਫੀ ਪੈਸੇ ਜਮਾਂ ਹੋ ਜਾਂਦੇ ਹਨ ਅਤੇ ਉਹ ਉਨ੍ਹਾਂ ਨੂੰ ਉਸ ਵੇਲੇ ਕਾਰ ਵਿਹਾਰ ਲਈ ਨਹੀਂ ਚਲਾ ਸਕਦਾ, ਕਿਉਂਕਿ ਜਾਂ ਤਾਂ ਉਸਦਾ ਕਾਰ ਵਿਹਾਰ ਰੁਤੀ ਹੁੰਦਾ ਹੈ ਤੇ ਉਸ ਸਮੇਂ ਬੰਦ ਹੁੰਦਾ ਹੈ ਜਾਂ ਕੱਚਾ ਮਾਲ ਖਰੀਦਣ ਲਈ ਲਾਭਵੰਦ ਸਮਾਂ ਨਹੀਂ ਹੁੰਦਾ ਜਾਂ ਉਸ ਨੇ ਆਪਣੇ ਪਲੈਨ ਬਦਲ ਲਏ ਹੁੰਦੇ ਹਨ ਅਤੇ ਕੁਝ ਸਮੇਂ ਲਈ ਨਵਾਂ ਕਾਰੋਬਾਰ ਖੋਹਲਣਾ ਅਗਾਂਹ ਤੇ ਛਡ ਦਿਤਾ। ਜਾਂਦਾ ਹੈ। ਬਿਨਾਂ ਨਢਾ ਖਟਿਆਂ ਪੈਸੇ ਨੂੰ ਵੇਹਲਾ ਪਿਆ ਰਹਿਣ ਦੇਣਾ ਸਰਮਾਏਦਾਰੀ ਅਸੂਲ ਦੇ ਵਿਰੁਧ ਹੈ ਅਤੇ ਲਾਭਵੰਦ ਨਹੀਂ। ਸਰਮਾਏਦਾਰ ਅਪਣੇ ਪੈਸੇ ਨੂੰ ਬੰਕ ਵਿਚ