ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੦


ਮੁਲਕ ਦੇ ਸਰਮਾਏਦਾਰ ਦੁਜਿਆਂ ਦੇਸ਼ਾਂ ਦੇ ਸਰਮਾਏ ਟੱਕਰ ਲੈਣ ਤੋਂ ਬਿਨਾਂ ਹੀ ਦੂਜਿਆਂ ਦੇਸਾਂ ਨੂੰ ਆਪਣਾ ਮਾਲ ਭੇਜ ਸਕਦੇ ਸਨ। ਇੰਗਲੈਂਡ, ਜਿਹੜਾ ਦੂਜਿਆਂ ਸਾਰਿਆਂ ਨਾਲੋਂ ਪਹਿਲਾਂ ਸਨਅਤੀ ਸਰਮਾਏ ਦਾ ਮੁਲਕ ਹੋ ਗਿਆ ਨੇ ਅਪਣੀ ਤਜਾਰਤ ਖੂਬ ਫੈਲਾਈ। ਇੰਗਲੈਂਡ ਨੇ ਕਈ ਕਿਸਮ ਦਾ ਤਿਆਰ ਮਾਲ, ਸੂਤੀ ਤੇ ਲੋਹੇ ਆਦ ਦਾ, ਬਾਹਰ ਭੇਜਕੇ "ਦੁਨੀਆਂ ਦੇ ਕਾਰਖਾਨੇ" ਦਾ ਨਾਮ, ਜਿਹੜਾ ਕਿ ਨਿਰਸੰਦੇਹ ਸੀ, ਭੀ ਠੀਕ ਹਾਸਲ ਕੀਤਾ। ਉਹ ਬਿਨਾਂ ਕਿਸੇ ਹੋਰ ਦੀ ਵਿਰੋਧਤਾ ਤੋਂ ਏਸ਼ੀਆ, ਅਫਰੀਕਾ ਅਤੇ ਅਮਰੀਕਾ ਵਿਚ ਤਜਾਰਤ ਕਰਦਾ ਸੀ। ਦੁਜਿਆਂ ਮੁਲਕਾਂ ਵਿਚ ਸਰਮਾਏਦਾਰੀ ਤਰੱਕੀ ਹੋ ਜਾਣ ਨਾਲ, ਜਿਨ੍ਹਾਂ ਨੇ ਕਿ ਕਈ ਇਕ ਪਛਾਂ ਰਿਹਾਂ ਦੇਸ਼ਾਂ ਤੇ ਕਬਜ਼ਾ ਕਰ ਲਿਆ। ਬਿਨਾਂ ਰੋਕ ਟੋਕ ਵਿਕ ਰਹੇ ਅੰਗਰੇਜ਼ੀ ਮਾਲ ਨੂੰ ਦੁਨੀਆਂ ਦੀਆਂ ਸਾਰੀਆਂ ਮੰਡੀਆਂ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਰਮਨੀ, ਫਰਾਂਸ ਤੇ ਹੋਰ ਸਰਮਾਏਦਾਰਾਂ ਨੇ ਭੀ ਦੁਨੀਆਂ ਦੀਆਂ ਮੰਡੀਆਂ ਵਿਚ ਆਣ ਦਰਸ਼ਨ ਦਿਤੇ। ਬਾਹਰੋਂ ਆਉਣ ਵਾਲੇ ਮਾਲ ਤੇ ਮਸੁਲ ਲਾ ਤੇ ਇੰਝ ਬਾਹਰਲੇ ਮੁਕਾਬਲੇ ਤੋਂ ਛੁਟਕਾਰਾ ਪਾ, ਇਨ੍ਹਾਂ ਦੇਸ਼ਾਂ ਨੇ, ਸਰਮਾਏਦਾਰਾਂ ਹਥੋਂ ਆਪਣੇ ਮਜ਼ਦੂਰਾਂ ਦੀ ਪਸੂਆਂ ਵਤ ਲੁਟ ਖਸੁਟ ਕਰਵਾ ਤਕੜਾ ਭਾਰੀ ਸਰਮਾਇਆ ਅਕੱਤਰ ਕਰ ਲਿਆ। ਜਨਤਾ ਦੇ ਗਰੀਬ ਹੁੰਦੇ ਜਾਣ ਕਰਕੇ ਉਨਾਂ ਨੂੰ ਇਹ ਸਾਰਾ ਸਰਮਾਇਆ ਦੇਸ ਦੇ ਅੰਦਰ ਹੀ ਮਾਲ ਪੈਦਾ ਕਰਨ ਤੇ ਵੇਚਣ ਦੀ ਗੁੰਜੈਸ਼ ਨਹੀਂ ਸੀ। ਏਸ ਤਰ੍ਹਾਂ ਵਾਧੂ