ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੬

ਦੀਆਂ ਨਵੀਆਂ ਭਾਲਾਂ ਤੇ ਕਾਢਾਂ ਆਦ ਨੂੰ ਬੰਦ ਕਰਨ ਲਈ ਪਰਾਰਥਨਾ ਕੀਤੀਆਂ। ਸਾਰੇ ਆਰਥਕਵਾਦੀ ਤੇ ਸਭ ਯਤਾਵਾਦੀ ਸ਼ਖਸ ਇਸ ਗਲ ਤੇ ਬਹਿਸ ਕਰ ਰਹੇ ਹਨ ਕਿ ਕੀ ਨਵੀਆਂ ਕਾਢਾਂ ਤਹਿਜ਼ੀਬ ਨੂੰ ਬਰਬਾਦ ਕਰਨ ਵਲ ਲੈ ਜਾ ਰਹੀਆਂ ਹਨ? ਦੂਜੇ ਪਾਸੇ ਕਲੋਨੀਆਂ ਦੀ ਲਟ ਇਮਪੀਰੀਅਲਿਸਟ ਮੁਲਕਾਂ ਵਿਚ ਸਰਮਾਏ ਦੇ ਭਾਰੀ ਗਿਣਤੀ ਵਿਚ ਇਕੱਤਰ ਹੋਣ ਦੀ ਖੁੱਲ ਦਿੰਦੀ ਹੈ। ਇਸ ਸਰਮਾਏ ਨੂੰ ਕਿਸੇ ਨਾ ਕਿਸੇ ਜਗਾ ਲੌਣਾ ਚਾਹੀਦਾ ਹੈ ਭਾਵ ਨਫੇਵੰਦ ਵਰਤੋਂ ਵਿਚ ਲਿਔਣਾ ਚਾਹੀਦਾ ਹੈ। ਸਰਮਾਏ ਨੂੰ ਨਫੇਵੰਦ ਵਰਤੋਂ ਵਿਚ ਲਿਔਣ ਦੀ ਇਕ ਕਿਸਮ ਹਰ ਕਿਸਮ ਦੇ ਕਰਜ਼ੇ ਦੇਣ ਦੇ ਸ਼ੇਅਰ, ਬੈਂਡ ਤੇ ਸ਼ੇਅਰ (ਹਿਸੇ) ਖਰੀਦਣੇ ਹਨ। ਇਸ ਨਾਲ ਅਜੇਹਾਂ ਲੋਕਾਂ ਦੀ ਇਕ ਜਮਾਤ ਪੈਦਾ ਹੋ ਜਾਂਦੀ ਹੈ ਜਿਹੜੀ ਖੁਦ ਕੁਝ ਭੀ ਨਹੀਂ ਕਰਦੀ ਤੇ ਸਿਰਫ ਆਪਣੀ ਰਾਸ (Stock) ਦੀ ਆਮਦਨ ਤੇ ਗੁਜਾਰਾ ਕਰਦੀ ਹੈ।

ਆਲਸ, ਸੁਸਤੀ, ਰੰਗ ਰਲੀਆਂ ਤੇ ਬਦਫੈਲੀਆਂ ਬੁਰਜ਼ੂਆਜ਼ੀ ਦੇ ਚਿੰਨ੍ਹ ਹਨ। ਲਖਾਂ ਪਤੀ ਬਹੁਤ ਵਾਰ ਇਹ ਭੀ ਨਹੀਂ ਜਾਣਦੇ ਹੁੰਦੇ ਕਿ ਉਨਾਂ ਦੇ ਕਾਰੋਬਾਰ ਕਿਥੇ ਹਨ। ਉਨ੍ਹਾਂ ਦੀਆਂ ਫੈਕਟਰੀਆਂ ਕੀ ਪੈਦਾ ਕਰ ਰਹੀਆਂ ਹਨ। ਫਲਾਣੇ ਕਾਰੋਬਾਰ ਦੇ ਸਾਜ ਕਿਹੇ ਹਨ। ਡਰੈਕਟਰਾਂ, ਮੈਨੇਜਰਾਂ, ਇੰਜਨੀਅਰਾਂ ਅਤੇ ਵਹੀ ਖਾਤੇ ਵਾਲਿਆਂ ਦੀ ਇਕ ਖਾਸ ਜਮਾਤ ਮਾਲੀ ਤੇ ਪੈਦਾਵਾਰ ਦੇ ਮਾਮਲਿਆਂ ਨੂੰ ਨਭੌਣ ਲਈ ਤਨਖਾਹਾਂ ਤੇ ਰਖ ਲਈ ਜਾਂਦੀ ਹੈ। ਜਦ ਕਿ