ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੮

ਦਸਿਆ ਹੈ।

ਵਡੀ ਇੰਡਸਟਰੀ ਦਾ ਵਾਧਾ, ਪੈਦਾਵਾਰ ਦੀ ਅਕੱਤਰਤਾ, ਜਿਸ ਤਰਾਂ ਅਸੀਂ ਵੇਖ ਚੁਕੇ ਹਾਂ, ਮਜ਼ਦੂਰ ਜਮਾਤ ਨੂੰ ਕਾਰੋਬਾਰ ਵਿਚ ਵਡੀ ਭਾਰੀ ਗਿਣਤੀ ਵਿਚ ਅਕੱਤਰ ਹੋਣ ਵਲ ਲੈ ਜਾਂਦੀ ਹੈ। ਇਹ ਮਜ਼ਦੂਰ ਜਮਾਤ ਦੇ ਅਕਠੇ ਹੋਣ ਲਈ, ਇਸ ਦੀ ਜਥੇਬੰਦੀ ਲਈ ਅਤੇ ਲਵਆਂ ਖਬਦ ਵਿਰਧ ਅਕੱਠ ਜਥੇਬੰਦ ਘੋਲ ਕਰਨ ਲਈ ਨੀਂਹ ਪੈਦਾ ਕਰਦਾ ਹੈ ਆਪਣੇ ਸਭ ਤੋਂ ਹੁਸ਼ਿਆਰ ਅਤੇ ਜਮਾਤੀ ਜਾਗਰਤਾ ਵਾਲੇ . ਹਿਸੇ ਦੇ ਅਸਰ ਅਤੇ ਅਗਵਾਈ ਹੇਠ ਪਰੋਲੇਤਾਰੀਆ ਆਪਣੀਆਂ ਮਜ਼ਦੂਰ ਜਥੇਬੰਦੀਆਂ, ਟਰੇਡ ਯੂਨੀਅਨਾਂ, ਕੋਅਪਰੇਟਵਾਂ ਆਦ ਬਣੌਦਾ ਹੈ। ਸਭ ਤੋਂ ਵਧੀਆ, ਅਗਾਹ ਵਧੇ ਹੋਏ ਇਨਕਲਾਬੀ ਤੇ ਜਾਗਰਤਾ ਵਾਲੇ ਮਜ਼ਦੂਰ ਪਰੋਲੋਤਾਰੀਆ ਦੀ ਰਾਜਸੀ ਪਾਰਟੀ ਬਣਾਉਂਦੇ ਹਨ।

ਮਜ਼ਦੂਰ ਜਮਾਤ ਵਸਤੇ ਮਜ਼ਦੂਰਾਂ ਦੀ ਪਾਰਟੀ ਦੀ ਲੀਡਰੀ ਹੇਠ ਬੁਰਜੁਆ ਵਿਰੁਧ ਘੋਲ ਕਰਨਾ ਅਸਾਨ ਹੋ ਜਾਂਦਾ ਹੈ। ਪਾਰਟੀ ਦਾ ਲੁਟ ਖਸਟੁ ਜਮਾਤ ਵਿਰੁਧ ਲੜਨ ਲਈ ਘੋਲ ਦਾ ਅਪਣਾ ਪ੍ਰੋਗਰਾਮ ਹੈ। ਇਹ ਲੜਾਈ ਦੇ ਤਰੀਕੇ ਤੇ ਸਾਧਨ ਅਤੇ ਵਾਧੂ ਨੁਕਸਾਨ ਤੋਂ ਬਿਨਾਂ ਹੀ ਜਿਤ ਪ੍ਰਾਪਤ ਕਰਨਾ ਜਾਣਦੀ ਹੈ। ਮਜ਼ਦੂਰਾਂ ਦੀ, ਪਾਰਟੀ ਮਜ਼ਦੂਰ ਜਮਾਤ ਦੀ ਅਗਵਾਈ ਤੇ ਹੁੰਦੀ ਹੈ ਤਾਂ ਪਰੋਲੇਤਾਰੀਆ ਕਿਉਂ ਤੇ ਕਿਸ ਤਰਾਂ ਲੜਨਾ ਜਾਣਦੀ