ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੨

ਜਮਾਤ ਦੇ ਹਿਸੇ ਦੀ ਹੈਸੀਅਤ ਵਿਚ ਕਾਇਮ ਰਹਿਣ ਦੀ ਆਪਣੀ ਹੋਂਦ ਨੂੰ ਬਚਾ ਸਕਣ।

(ਮਾਰਕਸ ਤੇ ਏਂਜਲ)

ਇਹ ਖਿਲਰੇ ਹੋਏ ਸੇ ਜਿਨ੍ਹਾਂ ਵਿਚ ਅਣਗਿਣਤ ਛੋਟੀਆਂ ਆਰਥਕਤਾਵਾਂ ਸ਼ਾਮਲ ਹਨ, ਸਾਰੇ ਇਕ ਦੂਜੇ ਵਿਰੁਧ ਮੁਕਾਬਲੇ ਵਿਚ ਹਨ। ਆਰਥਕਤਾ ਲਈ ਜਿੰਨ ਭੀ ਕੋਸ਼ਿਸ਼ ਹਰ ਇਕ ਕਰਦਾ ਹੈ, ਉਸ ਨਾਲ ਸਾਰੀ ਜਥੇਬੰਦੀ ਨੂੰ ਲਾਭ ਨਹੀਂ ਹੁੰਦਾ ਸਗੋਂ ਹਰ ਇਕ ਹਿਸੇ ਨੂੰ ਅੱਡ ੨ ਕਰਨ ਵਲ ਲੈ ਜਾਂਦਾ ਹੈ। ਉਹ ਸਿਰਫ ਮਜ਼ਦੂਰ ਜਮਾਤ ਵਲੋਂ ਹੀ ਬੁਰਜ ਅਜ਼ ਵਿਰੁਧ ਆਮ ਘੋਲ ਕਰਨ ਲਈ ਸਭ ਤੋਂ ਚੰਗੀ ਤਰਾਂ ਜਥੇਬੰਦ ਕੀਤੇ ਜਾ ਸਕਦੇ ਹਨ। ਮਜ਼ਦੂਰ ਜਮਾਤ ਇਕੱਲੀ ਹੀ ਹਰ ਕਿਸਮ ਦੀ ਲੁਟ ਖਸੁਟ, ਜਿਸ ਵਿਚ ਵਡਿਆਂ ਸਰਮਾਏਦਾਰਾਂ ਹਥੋਂ ਕਿਸਾਨਾਂ ਤੇ ਮੇਹਨਤ ਸ਼ਾਂ ਦੇ ਹੋਰ ਹਿਸਿਆਂ ਦੀ ਲੁਟ ਖਸੁਟ ਭੀ ਸ਼ਾਮਲ ਹੈ, ਨੂੰ ਤਬਾਹ ਕਰਨ ਦੀ ਲਗਾਤਾਰ ਚਾਹਵਾਨ ਹੈ। ਇਸ ਲਈ ਮਜ਼ਦੂਰ ਜਮਾਤ ਹੀ ਸਿਰਫ ਇਕ ਇਨਕਲਾਬੀ ਜਮਾਤ ਹੈ। ਇਸ ਦੀ ਬੁਨਿਆਦ ਨਿਜੀ ਜਾਇਦਾਦ ਤੇ ਨਹੀਂ ਕਿਉਂਕਿ ਇਸ ਪਾਸ ਕੋਈ ਜਾਇਦਾਦ ਹੈ ਹੀ ਨਹੀਂ। ਮਾਰਕਸ ਤੇ ਏਂਜਲ ਨੇ ਕਿਹਾ ਸੀ ਕਿ ਪਰੋਲੋਤਾਰੀਆਂ ਪਾਸੋਂ ਖੁਸ ਜਾਣ ਲਈ ਓਹਨਾਂ ਦੀਆਂ ਸਿਰਫ ਜੰਜੀਰਾਂ ਤੋਂ ਬਿਨਾਂ ਹੋਰ ਕੁਝ ਨਹੀਂ। ਉਨਾਂ ਦੇ ਜਿਤਣ ਲਈ ਸਾਰੀ ਦੁਨੀਆਂ ਦੀ ਹੈ। “ਅਜ ਸਾਰੀਆਂ ਜਮਾਤਾਂ ਵਿਚੋਂ ਜਿਹੜੀਆਂ ਬੁਰਜੁਆਜੀ