ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੩


ਵਿਰੁਧ ਆਹਮੋਂ ਸਾਹਮਣੇ ਖੜੀਆਂ ਹਨ ਸਿਰਫ ਪਰੋਲੇਤਾਰੀਆ ਹੀ ਇਕ ਅਸਲੀ ਇਨਕਲਾਬੀ ਜਮਾਤ ਹੈ।”

ਮਾਰਕਸ

ਬੁਰਜੁਆਜ਼ੀ ਪ੍ਰਬੰਧ ਦੇ ਉਲਟੌਣ ਲਈ ਲੜ ਰਹੀ ਮਜ਼ਦੂਰ ਜਮਾਤ ਨਾ ਸਿਰਫ ਆਪਣਿਆਂ ਹੀ ਲਾਭਾਂ ਲਈ ਲੜ ਰਹੀ ਹੈ ਸਗੋਂ ਸਾਰੇ ਦੇ ਸਾਰੇ ਮਨਸ਼ ਸਮਾਜ ਦੀ ਆਮ ਦੁਬਾਰਾ ਉਸਾਰੀ ਲਈ ਲੜ ਰਹੀ ਹੈ। ਇਹ ਅਜੇਹੇ ਸਮਾਜ ਦੀ ਉਸਾਰੀ ਲਈ ਲੜ ਰਹੀ ਹੈ ਜਿਸ ਵਿਚ ਨਾ ਗਰੀਬ ਅਤੇ ਨਾ ਹੀ ਅਮੀਰ ਹੋਣਗੇ, ਨੂੰ ਦਬਾਏ ਹੋਏ ਤੇ ਨਾ ਦਬੌਣ ਵਾਲੇ ਹੋਣਗੇ ਅਤੇ ਨਾ ਲੁਟੂ ਖਸੁਟੁ ਤੇ ਨ ਹੀ ਲੁਟ ਖਸੁਟੇ ਜਾਣ ਵਾਲੇ ਹੋਣਗੇ। ਸਾਰੀ ਮਿਹਨਤ ਕਸ਼ ਤੇ ਲੁ ਖਸੁਟੀ ਜਾਂ ਰਹੀ ਜਨਤਾ ਅਜੇਹੇ ਸਮਾਜ ਦੀ ਚਾਹਵਾਨ ਹੈ। ਮਜ਼ਦੂਰ ਜਮਾਤ ਏਸ ਜਨਤਾ ਦੀ ਅਗਵਾਈ ਕਰਦੀ ਹੋਈ, ਇਨ੍ਹਾਂ ਨੂੰ ਸਰਮਾਏਦਾਰੀ ਦੀ ਉਮਰ ਕੈਦ ਤੋਂ ਛੁਟਕਾਰਾ ਦਿਵਂਦੀ, ਹੋਈ, ਪਰੋਲੇਤਾਰੀ ਇਨਕਲਾਬ, ਪਰੋਲੇਤਾਰੀ ਡਿਕਟੇਟਰੀ ਅਤੇ ਸੈਸ਼ਲਿਜ਼ਮ ਦੀ ਉਸਾਰੀ ਵਲ ਲੈ ਜਾਵੇਗੀ।

ਏਸ ਤਰਾਂ ਧਰਮਾਏਦਾਰੀ ਸਮਾਜ ਅੰਦਰ ਹਕੂਮਤ ਕਰਨ ਵਾਲੀ ਜਮਾਤ ਬੁਰਜੁਆਜ਼ੀ ਮਾਰਕਸ ਤੇ ਏਜਲ ਦੇ ਕਹਿਣ ਅਨੁਸਾਰ ਸਭ ਤੋਂ ਵਧ ਆਪਣੀਆਂ ਕਬਰਾਂ ਪੁਟਣ ਵਾਲੇ ਪੈਦਾ ਕਰਦੀ ਹੈ। ਇਸ ਦਾ ਢਹਿਣਾ ਅਤੇ ਪਰੋਲੇਤਾਰੀਆਂ ਦੀ ਜਿਤ ਭੀ ਇਸ ਤਰ੍ਹਾਂ ਅਵਸਯ ਹੈ।