ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਰਮਾਏਦਾਰ ਸਮਾਜ ਕਿਸ ਤਰ੍ਹਾਂ
ਬਣਿਆ ਹੋਇਆ ਹੈ!

ਲੁਟ ਖਸੁਟ ਸ੍ਰਮਾਏਦਾਰ ਸਮਾਜ ਦੀ ਨੀਂਹ ਹੈ।

ਸਰਮਾਏਦਾਰ ਸਮਾਜ ਵਿਚ ਸਾਰੀਆਂ ਫੈਕਟਰੀਆਂ, ਮਸ਼ੀਨਾਂ, ਰੇਲਾਂ, ਖਾਨਾਂ, ਅਸਟੇਟਾਂ, ਜਹਾਜ਼ਾਂ ਅਤੇ ਬੈਂਕ ਆਦਿਕ ਸਰਮਾਏਦਾਰ ਸ਼੍ਰੇਣੀ ਦੀ ਮਾਲਕੀ ਹਨ।

ਮਿਲਾਂ ਤੇ ਫੈਕਟਰੀਆਂ ਬਹੁਤ ਸਾਰੀਆਂ ਚੀਜ਼ਾਂ ਬਣਾਉਂਦੀਆਂ ਹਨ। ਇਹ ਸਾਫ ਗਲ ਹੈ ਕਿ ਫੈਕਟਰੀ ਦੇ ਮਾਲਕ ਨੂੰ ਏਨ੍ਹਾਂ ਚੀਜ਼ਾਂ ਦੀ ਕੋਈ ਚਾਹ ਨਹੀਂ, ਕਿਉਂਕਿ ਉਸ ਨੂੰ ਇਨ੍ਹਾਂ ਚੀਜ਼ਾਂ ਨੂੰ ਆਪਣੀ ਨਿਜੀ ਵਰਤੋਂ ਵਿਚ ਲਿਔਣ ਲਈ ਲੋੜ ਨਹੀਂ ਹੈ। ਉਸ ਦੀ ਚਾਹ ਸਿਰਫ ਆਪਣੇ ਕਰਖਾਨੇ ਦੀ ਪੈਦਾਵਾਰ ਦੀ ਵਿਕਰੀ ਦੁਆਰਾ ਪ੍ਰਾਪਤ ਕੀਤੇ ਗਏ ਨਫੇ ਨਾਲ ਹੈ। ਨਿਰਸੰਦੇਹ ਹੈਨਰੀ ਫੋਰਡ ਆਪਣੇ ਵਾਸਤੇ ਭਾਵੇਂ ਨਿਤ ਇਕ ਨਵੀਂ ਮੋਟਰ ਲੈ ਲਵੇ, ਉਸ ਲਈ ਮਨੀਨੇ ਵਿਚ ੩੦ ਮੋਟਰਾਂ ਕਾਫੀ ਹੋਣਗੀਆਂ, ਪਰ ਹੁਣੇ ਜਿਹੇ ਉਹ ਮਹੀਨੇ ਦੀ ਪੰਜਾਹ ਹਜ਼ਾਰ ਮੋਟਰ ਬਣਾ ਰਿਹਾ ਸੀ ਜਦ ਕਿ ਚਾਰ ਸਾਲ ਪਹਿਲਾਂ ਜਾਂ ਮੰਦਵਾੜੇ ਤੋਂ ਪਹਿਲਾਂ ਉਹ ਮਹੀਨੇ ਦੀ ਦੋ ਲੱਖ ਮੋਟਰ ਬਣਾਇਆ ਕਰਦਾ ਸੀ।

ਸਰਮਾਏਦਾਰੀ ਕਾਰੋਬਾਰਾਂ ਵਿਚ ਤਿਆਰ ਕੀਤੀਆਂ