ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੭

ਪ੍ਰਬੰਧ ਵਿਚ ਜੇਹੜਾ ਕਿ ਕਾਮਯਾਬੀ ਨਾਲ ਵਧ ਰਿਹਾ ਹੈ ਅਤੇ ਸਰਮਾਏਦਾਰੀ ਪ੍ਰਬੰਧ ਜੇਹੜਾ ਕਿ ਉਤਰਾ ਵਾਲ ਭਾਵ ਭਿਆਨਕ ਆਰਥਕ ਮੰਦਵਾੜੇ ਦੇ ਸਮੇਂ ਵਿਚ ਦੀ ਲੰਘ ਰਿਹਾ ਹੈ। ਸਾਰੀ ਦੁਨੀਆਂ ਦੇ ਛੇਵੇਂ ਹਿੱਸੇ ਦਾ ਸਰਮਾਏ ਦਾਰੀ ਨਾਲੋਂ ਟੁੱਟ ਜਾਣਾ, ਇਨ੍ਹਾਂ ਦੋਹਾਂ ਪ੍ਰਬੰਧਾਂ ਵਿਚ ਵਿਰੋਧਤਾਈ ਦੇ ਘੋਲ, ਸਰਮਾਏਦਾਰੀ ਦੇ ਮੰਦਵਾੜੇ ਦੀ ਸਾਫ ਜ਼ਾਹਰਾ ਨਿਸ਼ਾਨੀ ਹੈ। ਸੋਵੀਯਨ ਯੂਨੀਅਨ ਵਿਚ ਸੋਸ਼ਲਿਜ਼ਮ ਦਾ ਵਧੇ ਜਾਣਾ ਤੇ ਕਾਮਯਾਬ ਉਸਾਰੀ, ਕੌਮਾਂ, ਪਲੇਤਾਰੀਆ ਤੇ ਕਲੋਨੀਆਂ ਦੇ ਲੋਕਾਂ ਦੀ ਇਨਕਲਾਬੀ ਰੂਹ ਅਤੇ ਕਾਰਵਾਈ ਨੂੰ ਉਚਿਆਂ ਕਰ ਦਿੰਦੀ ਹੈ ਅਤੇ ਸਰਮਾਏਦਾਰੀ ਦੇ ਜੂਲੇ ਹੇਠੋਂ ਨਿਕਲ ਆਜ਼ਾਦ ਹੋਣ ਦਾ ਰਾਹ ਦਸ ਦਿੰਦੀ ਹੈ।

ਦੂਜੀ ਨਿਸ਼ਾਨੀ ਇਮਪੀਰੀਰਲਿਸਟ ਮੁਲਕਾਂ ਅੰਦਰ ਮਜ਼ਦੂਰ ਜਮਾਤ ਤੇ ਬੁਰਜਆਜ਼ੀ ਵਿਚਕਾਰ ਵਿਰੋਧਤਾਈਆਂ ਦਾ ਤਿਖੇ ਹੁੰਦੇ ਜਾਣਾ ਹੈ। ਲੜਾਈ ਤੇ ਲੜਾਈ ਤੋਂ ਉਪਰੰਤ ਦੇ ਸਮੇਂ ਨੇ ਮਜ਼ਦੂਰ ਜਮਾਤ ਦੀ ਜ਼ਿੰਦਗੀ ਦੇ ਮਿਆਰ ਨੂੰ ਭਿਆਨਕ ਹਦ ਤਕ ਘਟਾ ਦਿਤਾ ਹੈ। ਤਕਰੀਬਨ ਸਾਰੇ ਮੁਲਕਾਂ ਦੇ ਸਰਮਾਏਦਾਰਾਂ ਨੇ ਰੈਸ਼ਨਿਲਾਈਜੇਸ਼ਨ ਕਰ ਲਈ ਹੈ (ਜਥੇਬੰਦਕ ਤੇ ਟੈਕਨਿਕ ਅਦਲਾ ਬਦਲੀ ਦੁਆਰਾ ਥੋੜਿਆ ਮਜ਼ਦੂਰਾਂ ਤੋਂ ਜ਼ਿਆਦਾ ਪੈਦਾਵਾਰ ਕਰਨ ਦਾ ਢੰਗ)। ਇਸ ਦੇ ਨਤੀਜੇ ਵਿਚ