ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੨

ਵਿਚਕਾਰ ਚੁਪ ਚਾਪ ਪਰ ਸਖਤ ਖਿਚੋਤਾਣ ਹੋ ਰਹੀ ਹੈ ਜੰਗ ਤੋਂ ਮਗਰੋਂ ਇਹ ਸਾਰੇ ਝਗੜੇ ਵਿਰੋਧਤਾਈਆਂ ਬਹੁਤ ਢੰਗੀਆਂ ਹੋ ਗਈਆਂ ਹਨ। ਸਰਮਾਏਦਾਰੀ ਨਜ਼ਾਮ ਦੇ ਖਾਤਮੇ ਨਾਲ ਹੀ ਇਹ ਝਗੜੇ ਹੋ ਸਕਦੇ ਹਨ।

ਦੁਨੀਆਂ ਦਾ ਆਰਥਕ ਮੰਦਵਾੜਾ

ਸਰਮਾਏਦਾਰ ਜਗਤ ਦੀਆਂ ਵਿਰੋਧਤਾਈਆਂ fਪਿਛਲੇ ਕੁਝ ਸਾਲਾਂ ਵਿਚ ਹਦੋਂ ਵਧ ਤਿਖੀਆਂ ਹੋ ਗਈਆਂ ਹਨ।

ਇਨ੍ਹਾਂ ਵਿਰੋਧਤਾਈਆਂ ਨੇ ਸਰਮਾਏਦਾਰ ਜਗਤ ਦੇ ਅਮਨ ਨੂੰ ਅੰਦਰੋਂ ਭੰਗ ਕਰ ਦਿਤਾ ਹੈ ਕਿਉਂਕਿ ਇਸਦੀ ਤਾਕਤ ਨੂੰ ਡੂੰਗੇ ਦਕ ਵਜ ਚੁਕੇ ਹਨ, ਇਸ ਦੀਆਂ ਵਿਰੋਧਤਾਈਆਂ ਨੇ ਸਰਮਾਏਦਾਰ ਮੁਲਕਾਂ ਦੀ ਆਰਥਕ ਵਿਚ ਚੌੜੀਆਂ ਤੇੜਾਂ ਪਾੜ ਦਿਤੀਆਂ ਹਨ। ਇਹ ਤੇੜਾਂ ਸਾਲੋ ਸਾਲ ਡੂੰਘੀਆਂ ਤੇ ਚੌੜੀਆਂ ਹੁੰਦੀਆਂ ਜਾਂਦੀਆਂ ਅਤੇ ਸਰਮਾਏਦਾਰੀ ਦੀ ਆਪਣੀ ਨੀਂਹ ਲਈ ਖਤਰਨਾਕ ਬਣ ਰਹੀਆਂ ਹਨ।

ਇਹੀ ਗਲ ਹੈ ਕਿ ਸਰਮਾਏਦਾਰ ਦੇਸ਼ਾਂ ਵਿਚ ੧੯੩੬ ਵਿਚ ਸ਼ੁਰੂ ਹੋਏ ਆਰਥਿਕ ਮੰਦਵਾੜੇ ਨਾਲ ਹੋਈ ਆਰਥਿਕ ਤਬਾਹੀ ਬਹੁਤ ਵਡੀ ਸੀ। ਬਹੁਤ ਸਾਰੇ ਦੇਸ਼ਾਂ ਦੀ ਆਰਥਕਤਾ ਉਸ ਦਰਜੇ ਤਕ ਥਲੇ ਡਿਗ ਪਈ ਜਿਸ ਉਤੇ ਕੇ ਉਹ ਦੇਸ ਤੀਹ ਪੈਂਤੀ ਸਾਲ ਪਹਿਲਾਂ ਸਨ।