ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੪

ਹਿਸਾ ਪੈਦਾ ਕੀਤਾ ਇਮਾਰਤੀ ਸਨਅਤ ਯੂ. ਐਸ. ਅਮਰੀਕਾ ਵਿਚ ਕੰਮ ਆਰਥਕਤਾਂ ਦੀ ਸਭ ਤੋਂ ਵਡੀ ਮਦ ਰਹੀ ਹੈ। ੧੯੩੨ ਵਿਚ ਇਸ ਸਨਅਤ ਨੇ ਭੀ ਐਨ ਜਰਮਨੀ ਵਾਂਗ ਅਪਨੇ ਅਸਲੀ ਦਰਜੇ ਦਾ ਦਸਵਾਂ ਹਿੱਸਾ ਕਮ ਕੀਤਾ। ਯੂ. ਐਸ, ਅਮਰੀਕਾ ਮੋਟਰਾਂ ਦੀ ਸਨਅਤ ਵਿਚ ਸਦਾ ਚਮਕਦੀ ਰਹੀ ਹੈ। ਇਸ ਦੀਆਂ ਮੋਟਰ ਫੈਕਰੀਆਂ ਮਹੀਨੇ ਦੀਆਂ ਅਠ ਲਖ ਮਸ਼ੀਨਾਂ ਬਣਾ ਸਕਦੀਆਂ। ਹਨ। ਪਰ ਕੁਲ ੫੦੦੦੦ ਮਾਹਵਾਰ ਬਣਾ ਰਹੀਆਂ ਹਨ। ਭਾਵ ਆਪਣੀ ਤਾਕਤ ਦਾ ਸੋਲਵਾਂ ਹਿਸਾ ਪੈਦਾ ਕਰ ਰਹੀਆਂ ਹਨ। ਇਥੋਂ ਤਕ ਕਿ ਮਸ਼ਹੂਰ ਮੋਟਰਾਂ ਦੇ ਬਾਦਸ਼ਾਹ ਫੋਰਡ ਨੂੰ ਭੀ ੧੯੩੩ ਵਿਚ ਅਪਨੇ ਕਾਰਖਾਨਿਆਂ ਚੋਂ ਬਹੁਤ ਸਾਰੇ ਬੰਦ ਕਰਨੇ ਪਏ ਜਿਹੜਾ ਕਿ ਹਮੇਸ਼ਾਂ ਫੜਾਂ ਮਾਰਦਾ ਹੁੰਦਾ ਸੀ ਕਿ ਕੋਈ ਮੰਦਵਾੜਾ ਉਸਤੇ ਅਸਰ ਨਹੀਂ ਕਰ ਸਕਦਾ।

ਬਰਤਾਨਵੀ ਸਨਅਤ ਨੇ ਜਿਨਾਂ ਕਿ ਉਹ ਪੈਦਾ ਕਰ ਸਕਦੀ ਸੀ ਦਾ ਸਿਰਫ ਦੋ ਤਿਹਾਈ ਪੈਦਾ ਕੀਤਾ। ਲੋਹੇ ਤੇ ਫੌਲਾਦ ਦੀ ਪੈਦਾਵਾਰ ਅਧ ਤੋਂ ਕਪੜੇ ਦੀ ਪੈਦਾਵਾਰ ਪੰਜ ਤਿਹਾਈ ਤੇ ਉਤਰ ਗਈ ਸੀ। ਅਜ ਕਲ ਦੇ ਮੰਦਵਾੜੇ ਨਾਲ ਸਰੇ ਆਏ ਦਾਰ ਮੁਲਕ ਕਥੋਂ ਤਕ ਪਿਛਾਂ ਜਾਂ ਪਏ ਹਨ ਦਾ ਅੰਦਾਜ਼ਾ ਇਸ ਹਕੀਕਤ ਤੋਂ ਕੀਤਾ ਜਾ ਸਕਦਾ ਹੈ ਕਿ ਇੰਗਲੈਂਡ ੧੯੩੨ ਵਿਖੇ ਅਪਨੀ ਸਮੁਚੀ ਪੈਦਾਵਾਰ ਦੇ ਹਿਸਾਬ ਸੰਨ ੧੮੯੮ ਦੇ ਦਰਜੇ ਅਤੇ ਜਰਮਨੀ ੧੯00 ਦੇ