ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੫

ਦਰਜੇ ਉਤੇ ਸੀ। ਇਸ ਦੇ ਅਰਥ ਇਹ ਹੋਏ ਕਿ ਇਨ੍ਹਾਂ ਦੋਸ਼ਾਂ ਦੀ ਸਨਅਤੀ ਤਰੱਕੀ ਵਿਚ ਤਾਰੀਖ ਦਾ ਇਕ ਪੂਰਾ ਦੌਰ ਜਾਂ ਇੰਝ ਕਹੋ ਕਿ ਕੁਝ ਪੀਹੜੀਆਂ ਬਿਅਰਥ ਗਈਆਂ। ਧਾਤ ਦੀ ਸਨਅਤ ਖਾਸ ਕਰਕੇ ਲੋਹੇ ਦੀਆਂ ਭਠੀਆਂ ਨੇ ਏਸ ਮੰਦਵਾੜੇ ਹਥੋਂ ਸਭ ਤੋਂ ਬੁਰੀ ਸਜ਼ਾ ਭੁਗਤੀ ਹੈ। ਯੂ. ਐਸ. ਅਮਰੀਕਾ ਇਸ ਸਨਅਤੀ ਸ਼ਾਖ ਵਿਚ ੧੯੦੨ ਵਾਲ ਦਰਜੇ ਉਦੇ ਜਰਮਨੀ ੧੮੯੧ ਅਤੇ ਇੰਗਲੈਂਡ ੧੮੬੦ ਦੇ ਦਰਜੇ ਉਤੇ ਜਾ ਡਿਗਾ।

ਮੰਦਵਾੜੇ ਨੇ ਨਿਰਾ ਪੈਦਾਵਾਰ ਨੂੰ ਹੀ ਨਹੀਂ ਘਟਾਯਾ, ਨਿਰਾ ਕਾਰਖਾਨੇ ਤੇ ਮਿਲਾਂ ਬੰਦ ਕਰ, ਹਜ਼ਾਰਾਂ ਵਰਕਸ਼ਾਪਾਂ ਤੇ ਮਸ਼ੀਨਾਂ ਨੂੰ ਹੀ ਨਹੀਂ ਖਿਲਾਆਰਿਆ ਸਗੋਂ ਸਾਥ ਹੀ ਇਸ ਨੇ ਵਪਾਰ ਨੂੰ ਬਹੁਤ ਘਟਾ ਦਿੱਤਾ ਹੈ। ੧੯੨੯ ਦੇ ਟਾਕਰੇ ਵਿਚ ਬਪਾਰ ੬੦ ਪਰਤੀ ਸੈਂਕੜੇ ਰਹਿ ਗਿਆ। ਦੋ ਵਰਿਆਂ ਵਿਚ ਯੂ. ਐਸ. ਅਮਰੀਕਾ ਵਿਚ ਦੀ ਆਮਦ ੬੦ ਫੀ ਸੈਂਕੜਾ ਅਤੇ ਨਕਾਸ ੬੬ ਫੀ ਮੈਂਕੜਾ ਘਟ ਗਿਆ। ਬਰਤਾਨੀਆਂ ਦੀ ਆਮਦ ੨੨ ਫੀ ਸੈਂਕੜਾ ਤੇ ਨਿਕਾਸ ੪੭ ਵੀ ਸੈਂਕੜਾ ਘਟ ਗਏ। ਜਰਮਨ ਦਾ ਪਰਦੇਸੀ ਬਪਾਰ ਅਗੋਂ ਘਟ ਰਹਿ ਗਿਆ ਅਤੇ ਫਰਾਂਸ ਦਾ ੫੭ ਫੀ ਸੈਂਕੜਾ ਟੁੱਟ ਗਿਆ।

ਮੰਦਵਾੜੇ ਦੇ ਸਮੇਂ ਲਗਾਤਾਰ ਦਵਾਲੇ ਨਿਕਲਦੇ ਰਹੋ। ਸੈਂਕੜੇ ਹੀ ਵਡੇ ੨ ਸਰਮਾਏਦਾਰ ਫਰਮ, ਬੰਕ, ਕਾਰੋਬਾਰ ਤਬਾਹ ਹੋ ਗਏ, ਕਿਉਂਕਿ ਉਹ ਆਪਨਾ ਕਰਜਾ ਨਹੀਂ ਸੀ ਅਦਾ ਕਰ ਸਕਦੇ।