ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੬

ਕੋਡਕ ਕੈਮਰੇ ਸਾਰੀ ਦੁਨੀਆਂ ਵਿਚ ਮਸ਼ਹੂਰ ਹਨ। ਤੁਸੀਂ ਹਰ ਇਕ ਜੁਬਾਨ ਵਿਚ ਅਮਰੀਕਾ, ਇੰਗਲੈਂਡ ਫਰਾਂਸ, ਜਰਮਨੀ, ਇਟਲੀ, ਆਸਟ੍ਰੀਆ, ਜ਼ੀਕੋ ਸਲੋਵਕਆ ਜਪਾਨ ਆਦ ਮੁਲਕਾਂ ਦੇ ਛੋਟੇ ਤੋਂ ਛੋਟੇ ਪਿੰਡਾਂ ਵਿਚ ਭੀ ਇਸਦੀ ਹਦ ਤੋਂ ਜਿਆਦਾ ਵਡਿਆਈ ਵਿਚ ਇਸ਼ਤਿਹਾਰ ਬਾਜ਼ੀ ਦੇਖੋਗੇ। ਹਰ ਇਕ ਵਿਦਿਆਰਥੀ ਨੂੰ ਕੌਡਕ ਦਾ ਪਤਾ ਹੈ। ੧੯੩੨ ਵਿਚ ਏਸ ਫਰਮ ਦਾ ਦਿਵਾਲਾ ਨਿਕਲ ਗਿਆ ਅਤੇ ਇਸਦੇ ਪ੍ਰਧਾਨ ਈਸਟਮੈਨ ਨੇ ਆਤਮਘਾਤ ਕਰ ਲਿਆ।

ਕੌਮਾਂਤਰੀ ਕਰੁਗਰ ਕਨਸਰਨ ਦੀਆਂ ਦੀਆ ਸਲਾਈ ਡਬੀਆਂ ਸਾਰੀ ਦੁਨੀਆਂ ਵਿਚ ਮਸ਼ਹੂਰ ਸਨ। ਇਹ ਫਰਮ ਭੀ ਚੌੜ ਹੋ ਗਈ। ਇਸੇ ਦਾ ਦੀਵਾਲਾ ਨਿਕਲ ਗਿਆ ਅਤੇ ਇਸ ਦੇ ਪਰਧਾਨ ਦੀਆਸਲਾਈਆਂ ਦੇ ਪਾਦਸ਼ਾਹ ਕਰੂਗਰ ਨੇ ਗੋਲੀ ਮਾਰ ਕੇ ਆਤਮਘਾਤ ਕਰ ਲਿਆ।

ਅਪਟਨ ਸੀਂਕਲੇਅਰ ਦੇ ਮਸ਼ਹੂਰ ਨਾਵਲ ‘ਜੰਗਲ’ ਵਿਚ ਵਰਨਨ ਕੀਤੇ ਗਏ ਚਕਾਗੁ ਦੇ ਸਵਿਫਟ ਮਾਸ ਦੇ ਟਰਸਟ ਬਾਰੇ ਹਰ ਇਕ ਜਾਣਦਾ ਹੈ। ਕਿ ਪਸੂਆਂ ਦਿਆਂ ਵਾੜਿਆਂ ਤੋਂ ਵਧੀਆ ਮਾਸ ਬਾਦਸ਼ਾਹ ਦੇ ਨਾਉਂ ਨਾਲ ਦੁਨੀਆਂ ਵਿਚ ਮਸ਼ਹੂਰ ਸਵਿਫਟ ਮਾਸ ਦੀ ਇੰਡਸਟਰੀ ਦੇ ਟੇਕਨਿਕ ਦਾ ਨਮੂਨਾ ਹੈ। ਸਵਿਫਟ ਦੇ ਅਰਜਨਟੈਣ ਤੇ ਆਸਟਰੇਲੀਆ ਵਿਚ ਮਾਸ ਦੇ ਬਹੁਤ ਭਾਰੇ ੨ ਕਾਰਖਾਨੇ ਸਨ, ਪਰ ਇਸ ਦੀ ਫਰਮ ਦਾ ਦਿਵਾਲਾ ਨਿਕਲ ਗਿਆ ਤੋਂ ਸਵਿਫਟ ਨੇ ਬਹੁਤ ਉਚੇ ਮਕਾਨ ਤੋਂ ਛਾਲ ਮਾਰੀ ਤੇ