ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੮

ਬੇਕਾਰ ਸੀ। ਜਰਮਨੀ ਵਿਚ ੧੯੩੨ ਵਿਚ ਬੇਕਾਰ ਫੌਜ ਦੀ ਗਿਣਤੀ ੮੫ ਲਖ ਤਕ ਅਪੜ ਗਈ। ਖੇਤੀ ਦੇ ਮਜ਼ਦੂਰਾਂ ਸਣੇ, ਜਰਮਨੀ ਵਿਚ ਸਿਰਫ ਡੇਢ ਕਰੋੜ ਮਜ਼ਦੂਰ ਸਨ ਜੋ ਜਰਮਨ ਮਜ਼ਦੂਰਾਂ ਚੋਂ ਅਧੋਂ ਵੱਧ ਬਿਨਾਂ ਕੰਮੋਂ ਸਨ। ਮਜਦੂਰਾਂ ਦਾ ਚੌਥਾ ਹਿਸਾ ਪੂਰੀ ਦਿਹਾੜੀ ਕੰਮ ਨਹੀਂ ਸੀ ਕਰਦਾ। ਗਲ ਕੀ ਕਿ ਜਰਮਨ ਮਜ਼ਦੂਰ ਜਮਾਤ ਦੀ ਤਿੰਨ ਚੌਥਾਈ ਬੇਕਾਰੀ ਦੇ ਸ਼ਕੰਜ ਵਿਚ ਸੀ। ਇੰਗਲੈਂਡ ਵਿਚ ੩੦ ਲਖ ਤੋਂ ਵਧ ਬੇਕਾਰ ਸਨ ਤੇ ਇੰਝ ਹੀ ਜਾਪਾਨ ਵਿਚ ਸਨ ਆਦਿਕ।

ਜੇਕਰ ਤੁਸੀਂ ਦੁਨੀਆਂ ਭਰ ਦੇ ਬੇਕਾਰਾਂ, ਤੇ ਥੋੜਾ ਚਿਰ ਕੰਮ ਕਰਨ ਵਾਲਿਆਂ ਦੀ ਗਿਣਤੀ ਲਾਓ ਤਾਂ ਇਹ ਚਾਰ ਕਰੋੜ ਜਣਿਆਂ ਤੋਂ ਵਧ ਸੀ। ਜੇ ਕਰ ਉਨਾਂ ਦੇ ਟਬਰ ਭੀ ਨਾਲ ਗਿਣ ਲਈਏ ਤਾਂ ਬੇਕਾਰਾਂ ਦੀ ਗਿਣਤੀ ਵੀਹ ਕਰੋੜ ਤਕ ਪੁਜ ਜਾਏਗੀ।

ਇਸ ਕਰਕੇ ਬੇਕਾਰੀ ਪੈਦਾ ਹੋਈ, ਭੁਖ ਮੇਹਨਤਕਸ਼ ਜਨਤਾ ਵਿਚ ਵਧ ਗਈ। ਐਥੋਂ ਤਕ ਕਿ ਅਜੇ ਤਕ ਕੰਮ ਲਗੇ ਹੋਏ, ਮਜ਼ਦੂਰਾਂ ਦੀ ਜ਼ਿੰਦਗੀ ਭੀ ਹੋਰ ਬਦਤਰ ਹੋ ਗਈ। ਉਨ੍ਹਾਂ ਦੀਆਂ ਮਜ਼ਦੂਰੀਆਂ ਕਟੀਆਂ ਗਈਆਂ ਸਨ ਕਿ ਉਕਿ ਕਾਰਖਾਨਿਆਂ ਦਿਆਂ ਮਾਲਕਾਂ ਨੇ ਉਨ੍ਹਾਂ ਦੀ ਮਜ਼ਦੂਰੀ ਘਟਾ ਦਿੱਤੀ ਤੇ ਕੰਮ ਦੀ ਦਿਹਾੜੀ ਵਧਾ ਦਿਤੀ ਸੀ ਇਤ ਆਦਕ।

ਬਣੀਆਂ ਹੋਈਆਂ ਸਨਅਤੀ ਚੀਜ਼ਾਂ ਤੇ ਖੁਰਾਕ ਦੀਆਂ ਚੀਜ਼ਾਂ ਨਾ ਖਰੀਦ ਸਕਣ ਵਾਲੇ ਲੋਕਾਂ ਦੀ ਗਿਣਤੀ