ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੧

ਭੀ ਵਧਾ ਦਿਤਾ। ਬਰਾਜ਼ੀਲ ਵਿਚ ਕਾਫੀ ਦੀ ੨੦ ਲਖ ਬੋਰੀ ਸਮੁੰਦਰ ਵਿਚ ਸੁਟ ਦਿਤੀ ਗਈ। ਹਿੰਦੁਸਤਾਨ, ਚੀਨ ਆਦਿ ਹੋਰ ਮੁਲਕਾਂ ਵਿਚ ਫਸਲਾਂ ਦਾ ਖਾਸਾ ਹਿਸਾ ਬਰਬਾਦ ਕੀਤਾ ਗਿਆ। ਵਡੇ ੨ ਜ਼ਮੀਨਦਾਰ ਤੇ ਧਨ ਫਾਰਮਰ ਆਪਣੀਆਂ ਖੇਤੀਆਂ ਵਿਚ ਬੇਹਤਰ ਮਸ਼ੀਨਾਂ ਦੀ ਵਰਤੋਂ ਦੁਵਾਰਾ ਤੇ ਆਪਣਿਆਂ ਮਜ਼ਦੂਰਾਂ ਦੀ ਲੁਟ ਖਸੁਟ ਨੂੰ ਹਦੋਂ ਵਧ ਵਧੌਣ ਨਾਲ ਏਸ ਹਾਲਤ ਵਿਚੋਂ ਖਲਾਸੀ ਪਾ ਗਏ ਪਰ ਛੋਟੇ ਫਾਰਮਰ ਐਨੀਆਂ ਘਟ ਕੀਮਤਾਂ ਨਾਲ ਨ ਨਿਭ ਸਕੇ। ਓਹ ਤਬਾਹ ਹੋ ਗਏ। ਉਹੀ ਤਰਸ ਯੋਗ ਹਾਲਤ ਉਹਨਾਂ ਦੀ ਹੋ ਗਈ, ਜਿਹੜੀ ਕਿ ਸ਼ਹਿਰਾਂ ਵਿਚ ਇਨ੍ਹਾਂ ਦੇ ਭਰਾਵਾਂ ਦੀ ਸੀ:- ਭਖ, ਗਦਾਰ, ਨ ਘਰ ਤੇ ਨ ਦਰ ਤਾਂ ਸੇਹਤ।

ਪੂਰੀ ਖੁਰਾਕ ਨ ਮਿਲਣ ਕਰਕੇ ਯੂਰਪ ਤੇ ਅਮਰੀਕ ਵਿਚ ਮੌਤਾਂ ਦੀ ਗਿਣਤੀ ਬਹੁਤ ਵਧ ਗਈ ਹੈ। ੧੯੩੧ ਵਿਚ ਸ਼ਹਿਰੀ ਵਸੋਂ ਵਿਚ ਮੌਤਾਂ ਦੀ ਗਿਣਤੀ ਇੰਗਲੈਂਡ ਵਿਚ ੨੧, ਫਰਾਂਸ ਵਿਚ ੨੫, ਜਰਮਨੀ ਵਿਚ ੨੮ ਵੀ ਸਦੀ ਪਹਿਲੋਂ ਨਾਲੋਂ ਜ਼ਿਆਦਾ ਵਧ ਗਈ।

ਮੇਹਨਤਕਸ਼ ਜਨਤਾਂ ਦੀ ਅਤੀ ਭੈੜੀ ਹਾਲਤ

੧੯੩੨ ਦੇ ਅਖੀਰ ਵਿਚ ਸਰਮਾਏਦਾਰ ਮੁਲਕਾਂ ਦੀ ਆਰਥਕਤਾ ਘਟ ਤੋਂ ਘਟ ਦਰਜੇ ਤਕ ਅਪੜ ਗਈ। ਸਰਮਾਏਦਾਰਾਂ ਨੇ ਮੰਦਵਾੜੇ ਵਿਚੋਂ ਦਬ ਘੁਟਕੇ ਨਿਕਲਣ ਦੀ ਅਤੀਯਤ ਕੋਸ਼ਸ਼ ਕੀਤੀ। ਉਨ੍ਹਾਂ ਮਜ਼ਦੂਰ ਜਨਤਾ