ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੩

ਇਹ ਛੇਕੀ ਗਈ ਜਨਤਾ ਸ਼ਹਿਰ ਦੇ ਢੇਰਾਂ ਤੇ ਸਟੀ ਗਈ ਖੁਰਾਕ ਦੀ ਰਹਿੰਦ ਖੂਹੰਦ ਇਕੱਠੀ ਕਰਕੇ ਗੁਜ਼ਾਰਾ ਕਰਦੀ ਹੈ ਅਤੇ ਭੁੱਖ ਤੇ ਮੋਹਤਾਜੀ ਦੀਆਂ ਭਿਆਨਕ ਹਾਲਤਾਂ ਅੰਦਰ ਜ਼ਿੰਦਗੀ ਬਸਰ ਕਰਦੇ ਹਨ। ਗੰਦੀਆਂ ਝੋਪੜੀਆਂ ਵਿਚ ਕਰਾਇਆ ਨਾ ਦੇ ਸਕਣ ਨਾਲ ਅੱਜ ਨਾ ਕਲ ਕਢੇ ਜਾਣਦੇ ਡਰ ਵਿਚ ਦਿਨ ਕਟਦੇ ਹਨ। ਬਹੁਤ ਵਾਰ ਉਹ ਘਰ ਤੋਂ ਬਿਨਾਂ ਬਾਹਰ ਅਸਮਾਨ ਦੀ ਛਤ ਹੇਠ ਹੀ ਰਹਿੰਦੇ ਹਨ।

ਬਹੁਤ ਸਾਰ ਬੇਕਾਰ ਇਸ ਕਰਕੇ ਮੰਦਹਾਲੀ ਵਿਚ ਹਨ ਕਿ ਉਨਾਂ ਨੂੰ ਗੌਰਮਿੰਟ ਵਲੋਂ ਬੇਕਾਰਾਂ ਦਾ ਕੋਈ ਅਲਾਉਂਸ ਨਹੀਂ ਦਿਤਾ ਜਾਂਦਾ। ੭੦ ਬੁਰਜ ਆਂ ਮੁਲਕਾਂ ਵਿਚੋਂ ਸਿਰਫ ੯ ਮੁਲਕ ਬੇਕਰਾਂ ਨੂੰ ਕੁਝ ਮਾਇਕ ਅਲਾਉਂਸ ਦਿੰਦੇ ਹਨ।

ਸਰਮਾਏਦਾਰ ਮੁਲਕਾਂ ਦੇ ਸ਼ਹਿਰਾਂ ਦੇ ਬਜ਼ਾਰ ਦੇ ਮੰਗਤਿਆਂ ਨਾਲ ਭਰੇ ਪਏ ਹਨ।

ਜਰਮਨੀ ਦੀ ਫੈਸਟ ਗੌਰਮਿੰਟ ਇਹ ਦਖਾਉਣ ਦੀ ਕੋਸ਼ਸ਼ ਵਿਚ ਹੈ ਕਿ ਇਸ ਨੇ ਬੇਕਾਰੀ ਘਟਾ ਦਿਤੀ ਹੈ। ਅਸਲ ਵਿਚ ਇਸ ਨੇ ਸਗੋਂ ਬਹੁਤ ਸਾਰੇ ਮਜ਼ਦੂਰਾਂ ਦੇ ਅਲਾਉਂਸ ਬੰਦ ਕਰ ਦਿਤੇ ਹਨ। ਫੈਸਿਸਟ ਹਾਕਮਾਂ ਨੇ ਫੈਕਟਰੀਆਂ ਵਿਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਹਫਤੇ ਵਿਚ ਸਿਰਫ ਦੋ ਜਾਂ ਤਿੰਨ ਦਿਨ ਕਮ ਕਰਨ ਲਈ ਮਜਬੂਰ ਕਰ ਦਿਤਾ ਹੈ। ਹਫਤੇ ਦੇ ਬਾਕੀ ਦਿਨਾਂ ਵਿਚ ਬੇਕਾਰਾਂ ਨੂੰ ਬੇਕਾਰੀ ਅਲਾਉਂਸ ਦੇਣਾ ਬੰਦ ਕਰ ਦਿਤਾ ਹੈ ਅਤੇ ਇੰਝ