ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੪

੩੦ ਲਖ ਮਜ਼ਦੂਰਾਂ ਦੀਆਂ ਤਨਖਾਹਾਂ ਐਨਆਂ ਘਟ ਗਈਆਂ ਹਨ ਕਿ ਉਹ ਬੇਕਾਰੀ ਦੇ ਅਲਾਉਂਸ ਤੋਂ ਭੀ ਘਟ ਹਨ ਜਾਂ ਕਦੇ ਭੀ ਬੇਕਰੀ ਦੇ ਅਲਾਉਂਸ ਤੋਂ ਵਧ ਨਹੀਂ।

ਬਦਕਾਰੀ, ਚੋਰੀ, ਡਾਕ, ਆਤਮਘਾਤ ਅਜਤਕ ਕਦੇ ਭੀ ਨ ਸੁਨਣ ਵਿਚ ਆਈ ਗਿਨਤੀ ਵਿਚ ਵਧ ਗਏ ਹਨ। ਗਲੀਆਂ, ਬਾਗ, ਸ਼ਹਿਰੀ ਮੈਦਾਨ ਬ ਕਾਰਾਂ ਨਾਲ ਭਰੇ ਰਹਿੰਦੇ ਹਨ, ਉਹ ਪਾਰਕਾਂ ਦੀਆਂ ਬੰਚਾਂ, ਗਿਰਜਿਆਂ ਦੀਆਂ ਪੌੜੀਆਂ ਅਤੇ ਘਾਟਾਂ ਉੱਤੇ ਬੈਠੇ ਰਹਿੰਦੇ ਹਨ। ਪਰ ਸਿਰਫ ਦਿਨੇ ਦਿਨੇ ਕਿਉਂਕਿ ਰਾਤ ਨੂੰ ਪਾਰਕ ਤੇ ਮੈਦਾਨ ਬੰਦ ਹੋ ਜਾਂਦੇ ਹਨ। ਇਨ੍ਹਾਂ ਬੇ ਘਰਿਆਂ ਨੂੰ ਪੁਲਸ ਗਲੀਆਂ ਵਿਚ ਨਹੀਂ ਸੌਣ ਦਿੰਦੀ ਇੰਝ ਇਹ ਮਜਬੂਰਨ ਸਾਰੀ ਰਾਤ ਗਸ਼ਤ ਲਗਾਉਂਦੇ ਫਿਰਦੇ ਹਨ।

ਸਿਰਫ ਬੇਕਾਰ ਹੀ ਭੁਖੇ ਨਹੀਂ ਰਹਿੰਦੇ ਸਗੋਂ ਕੰਮ ਵਾਲੇ ਭੀ ਭੁਖੇ ਰਹਿੰਦੇ ਹਨ। ਹਰ ਇਕ ਕੰਮ ਵਾਲੇ ਮਜ਼ਦੂਰ ਪਿਛੇ ਓਸ ਦਾ ਕਮ ਸਾਂਭਣ ਦੀ ਉਡੀਕ ਵਿਚ ਦੋ ਜਾਂ ਤਿੰਨ ਬੇਕਾਰ ਖੜੇ ਹਨ। ਬੋਸ (ਮਜਦੂਰ ਰਖਣ ਵਾਲਾ) ਕਿਸੇ ਭੀ ਮੌਕੇ ਤੇ ਉਸ ਨੂੰ ਕੰਮੋਂ ਹਟਾ ਸਕਦਾ ਹੈ ਤੇ ਉਸਦੀ ਜਗਾ ਦੂਜੇ ਉਡੀਕਵਾਨ ਨੂੰ ਲਾ ਸਕਦਾ ਹੈ। ਮਜਦੂਰ ਨੂੰ ਹਦ ਵੇਲੇ ਫੈਕਟਰੀਉਂ ਬਾਹਰ ਕਢ ਦਿਤੇ ਜਾਣ ਦੀਆਂ ਧਮਕੀਆਂ ਦਿਤੀਆਂ ਜਾਂਦੀਆਂ ਹਨ। ਫੈਕਟਰੀ ਮਾਲਕ ਮੰਦਵਾੜੇ ਚੋਂ ਨਿਕਲਣ ਦੀ ਕੋਸ਼ਸ਼ ਵਿਚ ਮਜ਼ਦੂਰਾਂ ਦੀਆਂ ਉਜਰਤਾਂ ਵਿਚ ਕਾਟ ਕਰ ਦਿੰਦਾ