ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੮

ਤੀਜਾ ਕਾਂਡ।
ਸੋਵੀਅਟ ਯੂਨੀਅਨ ਵਿਚ ਕੀ ਹੋ ਰਿਹਾ ਹੈ?
ਸੋਵੀਅਟ ਦਾ ਆਰਥਕ ਪ੍ਰਬੰਧ

ਸੰਸਾਰ ਵਿਚ ਸਿਰਫ ਇਕੋ ਹੀ ਮੁਲਕ ਹੈ ਜਿਥੇ ਮੰਦਵਾੜਾ ਦਿਖਾਈ ਭੀ ਨਹੀਂ ਦਿੰਦਾ। ਜਿਥੇ ਮੇਹਨਤਕਸ਼ ਜਨਤਾ ਨੂੰ ਬੇਕਾਰੀ, ਗਰੀਬੀ ਅਤੇ ਤਬਾਹੀ ਦਾ ਕੋਈ ਡਰ ਨਹੀਂ। ਉਹ ਮੁਲਕ ਯੂਨਅਨ ਸੋਵੀਅਟ ਸੋਸ਼ਲਿਸਟ ਰੀਪਬਲਿਕ ਜਾਂ ਸੋਵੀਅਟ ਰੁਸ ਹੈ।

ਇਸ ਦਾ ਕੀ ਸਬਬ ਹੈ? ਸੋਵੀਅਤ ਯੂਨੀਅਨ ਦੇ ਦਰਵਾਜੇ ਤੇ ਆਕੇ ਮੰਦਵਾੜਾ ਕਿਉਂ ਰੁਕ ਜਾਂਦਾ ਹੈ? ਇਸਦਾ ਕੀ ਕਾਰਨ ਹੈ, ਕਿ ਸੋਵੀਅਟ ਯੂਨੀਅਨ ਵਿਚ ਜਨਤਾ ਕਿਸੇ ਚੀਜੋਂ ਵਾਂਝੀ ਨਹੀਂ ਹੁੰਦੀ ਸਗੋਂ ਲਖਾਂ ਮਜ਼ਦੂਰਾਂ ਕਿਸਾਨਾਂ ਦੀ ਜ਼ਿੰਦਗੀ ਦਿਨ ਬਦਿਨ ਬੇਹਤਰ ਹੋ ਰਹੀ ਹੈ?

ਇਸ ਦਾ ਕਾਰਨ ਇਹ ਹੈ ਕਿ ਇਸ ਮੁਲਕ ਦੇ ਮਜ਼ਦੂਰਾਂ ਤੇ ਕਿਸਾਨਾਂ ਨੇ ੧੯੧੭ ਦੀ ਅਕਤੂਬਰ ਵਿਚ ਬੋਲਸ਼ਵਿਕ ਪਾਰਟੀ ਦੀ ਲੀਡਰੀ ਹੇਠ ਸਰਮਾਏਦਾਰਾਂ ਤੇ ਵਡੇ ਜ਼ਮੀਨਦਾਰਾਂ ਦੀ ਹਕੂਮਤ ਨੂੰ ਉਲਟ ਦਿਤਾ ਤੋਂ ਪਰੋਲੇਤਾਰੀਆ ਦੀ ਡਿਕਟੇਟਰੀ ਕਾਇਮ ਕਰ ਲਈ।