ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੦

ਕਰ ਦਿੱਤਾ। ਇੰਞ ਵਡਿਆਂ ਜ਼ਮੀਨਦਾਰਾਂ ਦੀ ਲੁੱਟ ਖਸੁਟ ਭੀ ਦੂਰ ਹੋ ਗਈ। ਕਈ ਸਾਲਾਂ ਤਕ ਪਰੋਲੇਤਾਰੀ ਹਕੁਮਤ ਵਲੋਂ ਮਦਦ ਹਾਸਲ ਕਰਕੇ ਮੇਹਨਤਕਸ਼ ਕਿਰਸਾਣੀ ਨੇ ਗਰੀਬ ਤੇ ਦਰਮਿਆਨੀ ਕਿਰਸਾਣੀ ਨੂੰ ਵਡੀਆਂ ਸਾਂਝੀਆਂ ਖੇਤੀਆਂ ਜਿਨਾਂ ਵਿਚ ਨਵੀਆਂ ਤੋਂ ਨਵੀਆਂ ਅਜ ਕੱਲ ਦੀਆਂ ਮਸ਼ੀਨਾਂ ਤੇ ਟਰੈਕਟਰ ਵਰਤੇ ਜਾਂਦੇ ਹਨ ਤੇ ਜਿਨਾਂ ਨੂੰ ਕੋਲਖੋਜ ਆਖਦੇ ਹਨ, ਨੂੰ ਜਥੇ ਬੰਦ ਕਰਨ ਲਈ ਮਿਥਕੇ ਲਕ ਬਨ੍ਹ ਲਿਆ। ਏਦਾਂ ਕਰਨ ਨਾਲ ਬਹੁਤ ਸਾਰੀ ਗਿਣਤੀ ਵਾਲੇ ਪਿੰਡਾਂ ਨੂੰ ਲੁਟਣ ਖਸੁਟਣ ਵਾਲੀ ਜਮਾਤ ਧੰਨੀ ਕਿਸਾਨ ਜਾਂ "ਕਲਾਕ" ਪੂਰਨ ਸਾਂਝੀ ਖੇਤੀ ਦੀ ਨੀਂਹ ਤੇ ਤੋੜ ਮਰੋੜ ਦਿਤੀ ਗਈ। ਹੁਣ ਸਿਰਫ ਇਸ ਜਮਾਤ ਦਾ ਆਖਰੀ ਖਾਤਮਾ ਕਰਨਾ ਹੀ ਰਹਿੰਦਾ ਹੈ।

ਸੋਵੀਅਟ ਯੂਨਅਨ ਵਿਚ ਆਰਥਕਤਾ ਸੋਸ਼ਲਿਸਟ ਹੈ ਭਾਵ ਪਲੈਨ ਵਾਲੀ ਹੈ। ਏਥੇ ਪੈਦਾਵਾਰੀ ਦੇ ਲਛਨਾਂ ਤੇ ਮਾਲਕੀ ਦੇ ਲਛਣਾਂ ਵਿਚ ਕੋਈ ਵਿਰੋਧਤਾਈ ਨਹੀਂ ਹੈ। ਪੈਦਾਵਾਰ ਦੀ ਸੋਸ਼ਲ ਮਾਲਕੀ ਪੈਦਾਇਸ਼ ਦੇ ਸੋਸ਼ਲ ਲਛਣਾਂ ਦੇ ਮੁਤਾਬਕ ਹੈ। ਜਦ ਇਹ ਹਾਲਤ ਹੈ ਤਾਂ ਸੋਵੀਅਟ ਆਰਥਕ ਤਾ ਸਰਮਾਏਦਾਰ ਪਰਬੰਧ ਵਿਚਲੀਆਂ ਸਾਰੀਆਂ ਵਿਰੋਧਤਾਈਆਂ ਤੋਂ ਆਜ਼ਾਦ ਹੈ।

ਸੋਵੀਅਟ ਪਰਬੰਧ, ਸਰਮਾਏਦਾਰ ਪਰਬੰਧ ਤੋਂ ਉਲਟ ਮਜ਼ਦੂਰਾਂ ਤੇ ਮੇਹਨਤਕਸ਼ ਜਨਤਾ ਦੀ ਮਾਲੀ ਹਾਲਤ ਨੂੰ ਲਗਾਤਾਰ ਉਚਿਆਂ ਕਰਨ ਦੀ ਗਰੰਟੀ ਹੈ।