ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੧

ਇਸ ਦੀ ਕਿਰਪਾ ਨਾਲ ਹੀ ਉਨ੍ਹਾਂ ਦੀ ਖਰੀਦ ਸ਼ਕਤੀ ਭੀ ਲਗਾਤਾਰ ਵਧਦੀ ਹੈ। ਇਸ ਨਾਲ ਵਰਤਨ ਵਾਲੀਆਂ ਚੀਜ਼ਾਂ ਦੀ ਲੋੜ ਵਧਦੀ ਹੈ ਅਤੇ ਅਗਾਂਹ ਨੂੰ ਲਗਾਤਾਰ ਪੈਦਾਵਾਰ ਦੇ ਵਾਧੇ ਲਈ ਬੁਨਿਆਦ ਕਾਇਮ ਕਰਦੀ ਹੈ।

ਸੋਵੀਅਟ ਯੂਨੀਅਨ ਵਿਚ ਸੋਸ਼ਲਿਸਟ ਆਰਥਕਤਾ ਮੰਦਵਾੜਿਆਂ ਤੋਂ ਰਹਿਤ ਅਤੇ ਸਰਮਾਏਦਾਰਾਨਾਂ ਮੁਕਾਬਲਿਆਂ ਦਿਆਂ ਖਰਚਾਂ ਤੋਂ ਰਹਿਤ ਭਾਵ ਕਈ ਇਕ ਫਰਮਾਂ, ਕੰਪਨੀਆਂ ਤੇ ਦੁਸ਼ਟਾਂ ਦੀਆਂ ਆਪਸ ਵਿਚ ਵਿਰੋਧਤਾਈਆਂ ਉਤੇ ਕੀਤੇ ਜਾ ਰਹੇ ਖਰਚਾਂ ਤੋਂ ਬਿਨਾਂ ਵਾਧੂ ਫੁਲ ਰਹੀ ਹੈ। ਇਸ ਤੋਂ ਵਧ ਸੋਵੀਅਟ ਆਰਥਕਤਾ ਨੂੰ ਹੜਤਾਲਾਂ, ਗਲੀਆਂ ਦੀਆਂ ਲੜਾਈਆਂ ਅਤੇ ਜਮਾਤੀ ਲੜਾਈ ਦੀਆਂ ਹੋਰ ਕਿਸਮਾਂ ਦਾ ਪਤਾ ਤਕ ਨਹੀਂ, ਜਿਹੜੀਆਂ ਕਿ ਸਰਮਾਏਦਾਰ ਮੁਲਕਾਂ ਦੀਆਂ ਫੈਕਟਰੀਆਂ, ਬਜਾਰਾਂ ਅਤੇ ਚੌਰਾਹਿਆਂ ਤੇ ਨਿਤ ਹੁੰਦੀਆਂ ਹਨ।

ਸੋਵੀਅਟ ਯੂਨੀਅਨ ਇਸ ਦੇ ਸਾਰੇ ਵਸਨੀਕ ਲੋਕਾਂ ਵਿਚਕਾਰ ਸਾਰਿਆਂ ਕੌਮੀ ਝਗੜਿਆਂ ਦੀ ਲੜਾਈਆਂ ਤੋਂ ਆਜ਼ਾਦ ਹੈ।

ਇਸ ਤਰਾਂ ਸੋਵੀਅਟ ਪਰਬੰਧ, ਸਰਮਾਏਦਾਰ ਪਰਬੰਧ ਦੇ ਉਲਟ ਉਪਜਾਊ ਸ਼ਕਤੀਆਂ ਦੇ ਬਹੁਤ ਤੇਜ਼ ਵਧਣ ਫੁਲਣ ਦੀ ਗਰੰਟੀ ਹੈ।