ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੧

ਫੈਕਟਰੀਆਂ ਵਿਚ ਕੰਮ ਦੇ ਘੰਟੇ ਵਧੌਣੇ ਚਾਹੁੰਦੀਆਂ ਹਨ ਸੋਵੀਅਤ ਯੂਨੀਅਨ ਵਿਚ ਗੌਰਮਿੰਟ ਨੇ ਫੈਕਟਰੀਆਂ ਵਿਚ ਕੰਮ ਦੇ ਘੰਟੇ ਘਟਾ ਦਿਤੇ ਹਨ।

ਸੋਵੀਅਤ ਯੂਨੀਅਨ ਵਿਚ ਤਕਰੀਬਨ ਸਾਰੇ ਦੇ ਸਾਰੇ ਮਜ਼ਦੂਰ ਦਿਨ ਵਿਚ ਸਤ ਘੰਟੇ ਕੰਮ ਕਰਦੇ ਹਨ। ਜਿਹੜੇ ਜਮੀਨ ਹੇਠਾਂ ਕੰਮ ਕਰਦੇ ਹਨ ਕਾਨਾਂ ਆਦ ਵਿਚ ਅਤੇ ਅਜੇਹਾ ਕੰਮ ਕਰਦੇ ਹਨ ਜਿਹੜਾ ਨਕਸਾਨ ਪੁਚਾਉ ਹੋਵੇ, ਦਿਹਾੜੀ ਵਿਚ ਕੇਵਲ ੬ ਘੰਟੇ ਕੰਮ ਕਰਦੇ ਹਨ। ਚੈਕਿ ਸਰਮਾਏਦਾਰ ਮੁਲਕਾਂ ਦੇ ਆਰਥਕ ਪਰਬੰਧ ਤੇ ਸੋਵੀਅਟ ਯੂਨੀਯਨ ਦੇ ਆਰਥਕ ਪਰਬੰਧ ਵਿਚ ਫਰਕ ਹੈ, ਇਸ ਕਰਕੇ ਇਹਨਾਂ ਦੇ ਮੇਹਨਤੀ ਸੰਬੰਧਾਂ ਵਿਚ ਭੀ ਫਰਕ ਹੈ।

ਸਰਮਾਏਦਾਰ ਮੁਲਕਾਂ ਵਿਚ ਮਜ਼ਦੂਰ ਸਰਮਾਏ ਦੇ ਗੁਲਾਮ ਹਨ ਅਤੇ ਉਨ੍ਹਾਂ ਦਾ ਫੈਕਟਰੀ ਨਾਲ ਰਵਈਯਾ ਭੀ ਉਹੋ ਹੀ ਹੈ ਜੋ ਇਕ ਕੈਦੀ ਦਾ ਬੇੜੀ ਨਾਲ ਹੁੰਦਾ ਹੈ।

ਸੋਵੀਅਟ ਹਕੁਮਤ ਵਿਚ ਮੇਹਨਤ ਦੀ ਸਭ ਤੋਂ ਜ਼ਿਆਦਾ ਇਜ਼ਤ ਕੀਤੀ ਜਾਂਦੀ ਹੈ ਅਤੇ ਪਰੋਲੇਤਾਰੀ ਸੋਸ਼ਲ ਖਿਆਲਾਂ ਦਵਾਰਾ ਇਸਦੀ ਇਜ਼ਤ ਨੂੰ ਵਧਾਇਆ ਜਾ ਰਿਹਾ ਹੈ। ਸੋਵੀਅਟ ਹਕੂਮਤ ਵਿਚ ਲੁਟ ਖਸੁਟ ਕਰਨੀ, ਵੇਹਲੜ ਰਹਿਕੇ ਖਾਣਾ, ਦੂਜਿਆਂ ਦੇ ਸਿਰੋਂ ਗੁਜ਼ਾਰਾ ਕਰਨਾ, ਸੁਸਤੀ, ਆਦਿ ਸਾਰੀਆਂ ਚੀਜ਼ਾਂ ਨਫਰਤ ਨਾਲ ਦੇਖੀਆਂ ਜਾਂਦੀਆਂ ਹਨ ਅਤੇ ਹਕੁਮਤ ਵਲੋਂ ਤੇ ਪਰੋਲੇਤਾਰੀ ਸੋਸ਼ਲ ਖਿਆਲਾਂ ਮੂਜਬ ਜੁਰਮ ਕਰਾਰ ਦਿਤੀਆਂ ਗਈਆਂ ਹਨ। ਮਜ਼ਦੂਰਾਂ ਲਈ ਮਿਲਾਂ ਤੇ ਫੈਕਟਰੀਆਂ ਆਪਣੀ ਆਜ਼ਾਦ