ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੩

ਤੇ ਕਈ ਇਕ ਗੁਣਾ ਵਾਲੀ ਪਦੇਸ਼ੀ ਤਾਕਤ ਨੂੰ ਇਸਤੇਮਾਲ ਕਰਨ, ਆਪਣੀ ਜਥੇਬੰਦਕ ਤੇ ਟੈਕਨੀਕਲ ਕਾਬਲੀਅਤ ਨੂੰ ਜ਼ਾਹਰ ਕਰਨ, ਇਲਮ ਵਧੌਣ ਦੇ ਸੋਸ਼ਲਿਜ਼ਮ ਦੇ ਅਮਲ ਲਈ ਖੁਲਾ ਮੈਦਾਨ ਹਨ। ਇਹ ਹੀ ਸਬਬ ਹੈ ਜਿਸ ਉਸਾਰੀ ਕਰਕੇ ਸੋਵੀਅਟ ਯੂਨੀਅਨ ਦੀਆਂ ਫੈਕਟਰੀਆਂ ਵਿਚ ਸੋਸ਼ਲਿਸਟ ਮੁਕਾਬਲੇ ਤੇ ਭੜਥੁ ਜਥਿਆਂ ਦੁਵਾਰਾ ਮੇਹਨਤ ਕਰਨ ਦੀ ਕਿਸਮ ਹਰ ਜਗਾ ਵਰਤੀ ਜਾ ਰਹੀ ਹੈ। ਮਜ਼ਦੂਰਾਂ ਲਈ ਸੋਵੀਅਤ ਯੂਨੀਅਨ ਵਿਚ ਮੇਹਨਤ, ਕਾਮਰੇਡ ਸਟਾਲਿਨ ਦੇ ਕਥਨ ਅਨੁਸਾਰ ਇਜ਼ਤ ਦੀ ਥਾਂ, ਮਲਹਾਰਾਂ ਦੀ ਜਗਾ ਅਤੇ ਹਿੰਮਤ ਤੇ ਬਹਾਦਰੀ ਦਾ ਸਥਾਨ ਬਣ ਗਈ ਹੈ।

ਸਰਮਾਏਦਾਰ ਫੈਕਟਰੀਆਂ ਵਿਚ ਰੈਸ਼ਨੇਲਾਈਜੇਸ਼ਨ (ਟੈਕਨਿਕ ਆਦਿ ਦਵਾਰਾ ਪੈਦਾਵਾਰੀ ਕਰਨ ਦੇ ਚੰਗੇ ਤਰੀਕੇ ਵਰਤਨੇ) ਮਜ਼ਦੂਰਾਂ ਦੀ ਲੁਟ ਖਸੁਟ ਨੂੰ ਤੇਜ਼ ਕਰਨ ਦੇ ਚੰਗੇ ਹਥਿਆਰ ਹਨ। ਬੁਰਜੁਆ ਮੁਲਕਾਂ ਵਿਚ ਰੈਸ਼ਨੇਲਾਈਜੇਸ਼ਨ ਬਕਰੀ ਵਧਾਉਂਦੀ ਹੈ, ਉਜਰਤਾਂ ਵਿਚ ਕਾਟ, ਬਕਾਵਟ ਤੇ ਉਮਰੋਂ ਪਹਿਲੋਂ ਬੁਢੇਪਾ ਆਉਂਦੀ ਹੈ। ਸੋਵੀਅਟ ਯੂਨੀਅਨ ਦੇ ਮਜ਼ਦੂਰਾਂ ਲਈ ਰੈਸ਼ਨੇ ਲਾਈਜੇਸ਼ਨ ਕੰਮ ਦੇ ਹਲਕਾ ਕਰਨ, ਕੰਮ ਦੇ ਘੰਟੇ ਘਰ ਕਰਨ, ਉਜਰਤਾਂ ਵਿਚ ਵਾਧਾ ਅਤੇ ਅਰਾਮ ਤੇ ਸਭਯਤਾ ਲਈ ਜ਼ਿਆਦਾ ਸਮਾਂ ਦਿਵਾਉਂਦੀ ਹੈ।

ਸਰਮਾਏਦਾਰ ਮੁਲਕਾਂ ਦੇ ਮਜ਼ਦੂਰ ਨਵੇਂ ਟੈਕਨਿਕ ਨੂੰ ਤੇ ਨਵੀਂ ਮਸ਼ੀਨ ਨੂੰ ਇਕ ਕਿਸਮ ਦਾ ਕਹਿਰ, ਦੁਸ਼ਮਨ,