ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੩

ਮੁਕਾਬਲਾ ਕਰਨ ਵਾਲਾ, ਆਪਣੇ ਉਤੇ ਭੁਖ ਤੇ ਦੁਖਾਂ ਦੇ ਪਹਾੜ ਲਿਆਉਣ ਵਾਲੀ ਸਮਝਦੇ ਹਨ। ਸੋਵੀਅਟ ਯੂਨੀਅਨ ਦੇ ਮਜ਼ਦੂਰ ਆਪ ਏਹਤਰ ਮਸ਼ੀਨਾਂ ਲਈ, ਮਿਹਨਤ ਨੂੰ ਮਸ਼ਨੀ ਬਣਾਉਣ ਲਈ, ਨਵੇਂ ਟੈਕਨਿਕ ਦੀ ਵਰਤੋਂ ਲਈ ਘੋਲ ਕਰਦੇ ਹਨ। ਮਸ਼ੀਨ ਨੂੰ ਉਹ ਆਪਣਾ ਭਾਰੀ ਮਦਦਗਾਰ ਤੇ ਦੋਸਤ ਸਮਝਦੇ ਹਨ ਜਿਸ ਦਵਾਰਾ ਉਹਨਾਂ ਦਾ ਕੰਮ ਹਲਕਾ ਹੋ ਜਾਂਦਾ ਹੈ ਅਤੇ ਉਹਨਾਂ ਦੀ ਪੈਦਾਇਸ਼ ਵਧ ਜਾਂਦੀ ਹੈ।

ਨਵੇਂ ਟੈਕਨਿਕ ਦੇ ਅਸਲੀ ਚਾਹਵਾਨਾਂ, ਟੈਕਨਿਕ ਵਿਚ ਇਨਕਲਾਬ ਲਿਆਉਣ ਵਲਿਆਂ ਦੀ ਭੀੜ ਹਰ ਇਕ ਕਾਰਖਾਨ,ਹਰ ਇਕ ਕਾਨ ਵਿਚ ਮਿਲਦੀ ਹੈ। ਸੋਵੀਅਟ ਹਕੂਮਤ ਦੇ ਮਜ਼ਦੂਰ ਖੁਦ ਪੈਦਾਇਸ਼ ਦੇ ਵਾਧੇ ਦੇ ਚਾਹਵਾਨ ਹਨ। ਉਹ ਖੁਦ ਨਵੀਆਂ ਬੈਂਚਾਂ ਤੇ ਮਸ਼ੀਨਾਂ ਦੇ ਹਰ ਕਿਸਮ ਦੇ ਮੌਡਲ (ਨਮੂਨੇ) ਤਿਯਾਰ ਕਰਦੇ ਹਨ। ਪੈਦਾਇਸ਼ ਕਾਨਫਰੰਸਾਂ ਦਵਾਰਾ ਆਪਣੇ ਅਖਬਾਰਾਂ ਦਵਾਰਾ ਅਤੇ ਈਜਾਦੀ ਦੇ ਸਰਕਲਾਂ ਦਵਾਰਾ ਸੈਂਕੜੇ ਹਜਾਰਾਂ ਤਜਵੀਜਾਂ ਅਤੇ ਈਜਾਦਾਂ ਅਗੇ ਲਿਆ ਪਰਗਟ ਕਰਦੇ ਹਨ ਅਤੇ ਇਸ ਤਰਾਂ ਟੈਕਨਿਕ ਤੇ ਸਾਇੰਸ ਦੇ ਮਾਲਕ ਬਣ ਜਾਂਦੇ ਹਨ।

ਸੋਵੀਅਤ ਯੂਨੀਅਨ ਦੇ ਪਰੋਲੇਤਾ ਆਂ ਨੇ ਵਡੀਆਂ ਭਾਰੀਆਂ ਜਿਤਾਂ ਜਿਤ ਕਰਕੇ ਸੋਸ਼ਲਿਸਟ ਆਰਥਕਤਾ ਲਈ ਮਜ਼ਬੂਤ ਬੁਨਿਆਦ ਕਾਇਮ ਕਰ ਲਈ ਹੈ।

ਸੋਵੀਅਟ ਯੂਨੀਅਨ ਸੋਸ਼ਲਿਜਮ ਦਾ ਅਜਿੱਤ ਕਿਲ੍ਹਾ