ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੫


ਹਨ। ਏਅਟ ਯੂਨੀਅਨ ਜੋ ਉਸਾਰੇ ਜਾ ਰਹੇ ਸੋਸ਼ਲਿਜ਼ਮ ਦੀ ਧਰਤੀ ਹੈ ਸਾਰੇ ਦੁਨੀਆਂ ਦੇ ਮਜ਼ਦੂਰਾਂ ਤੇ ਕਿਸਾਨਾਂ ਦੀ ਸੋਸ਼ਲਿਜ਼ਮ ਦੀ ਪ੍ਰਾਪਤੀ ਖਾਤਰ ਲੜਾਈ ਵਿਚ ਅਗਾਂਹ ਵਧਦੀ ਥਾਂ ਹੈ ਅਤੇ ਸਰਮਾਏਦਾਰੀ ਦੇ ਅਵਸ਼ਯ ਖਾਤਮੇ ਦੀ ਚੇਤਾਵਨੀ ਦਿਵੈਣ ਵਾਲੀ ਸਾਹਮਣੇ ਪਰਤਖ ਮਿਸਾਲ ਹੈ।

ਇਮਪੀਰੀਲਿਸਟ ਸੋਵੀਅਟ ਯੂਨੀਅਨ ਨੂੰ ਆਪਣੀ ਇਕ ਬਸਤੀ (ਕਾਲੋਨੀ) ਵਿਚ ਪਰਤਣ ਦੇ ਸੁਫਣੇ ਲੈ ਰਹੇ ਹਨ ਜਿਸ ਵਿਚੋਂ ਉਹ ਕਣਕ, ਤੇਲ, ਕਚਾ ਲੋਹਾ, ਲਕੜੀ, ਖਲਾਂ ਆਦ ਲੈ ਜਾ ਸਕਣ ਅਤੇ ਜਿਸ ਉਤੇ ਉਹ ਮਹਿੰਗੀਆਂ ਕੀਮਤਾਂ ਤੇ ਆਪਣਾ ਮਾਲ ਧੰਗੋ ਜੋਰੀ ਮੁੜ ਸਕਣ ਤੇ ਨਾਲ ਹੀ ਆਪਣਾ ਡਾਕੂ ਪਰਬੰਧ ਤੋਂ ਮਜ਼ਦੂਰਾਂ ਕਿਸਾਨਾਂ ਨੂੰ ਲੁਟਣ ਖ਼ਸਟਣ ਦੇ ਹੈਵਾਨੀ ਤਰੀਕੇ ਕਾਇਮ ਕਰ ਸਕਣ। ਉਹ ਸੋਵੀਅਟ ਯੂਨੀਅਨ ਨੂੰ ਹਿੰਦੁਸਤਾਨ ਜਾਂ ਚੀਨ ਦੀ ਹਾਲਤ ਵਿਚ ਲਿਆਕੇ ਬੜੇ ਖੁਸ਼ ਹੋਣਗੇ! ਉਹ ਰੂਸ ਦੇ ਬੜੇ ੨ ਜਮੀਨਦਾਰਾਂ, ਸਰਮਾਏਦਾਰਾਂ ਤੇ ਜਰਨੈਲਾਂ ਦੀ ਜੇਹੜੇਕਿ ਉਹਨਾਂ ਦੇ | ਗੁਲਾਮ ਹੋਣਗੇ ਗੌਰਮਿੰਟ ਸਥਾਪਤ ਕਰਨ ਦੇ ਚਾਹਵਾਨ ਹਨ।

ਪਰ ਇਸਦੀ ਥਾਂ ਉਹਨਾਂ ਨੂੰ ਉਸ ਮੁਲਕ ਨਾਲ ਵਾਹ ਪਵੇਗਾ ਜਿਸਨੇ ਸਾਰੀ ਦੁਨੀਆਂ ਦੇ ਇਮਪਰਲਿਜ਼ਮ ਦੇ ਸਾਰਿਆਂ ਹਮਲਿਆਂ ਨੂੰ ਫਤੇਹਯਾਬੀ ਨਾਲ ਭਨਿਆਂ, ਜਿਸਨੇ ਆਪਣੀ ਫੌਜੀ ਤਾਕਤ ਬਹੁਤ ਮਜ਼ਬੂਤ ਕਰ ਲਈ