ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੭

ਇਮਰੀਲਿਸਟ ਤਾਕਤਾਂ ਨੇ ਆਪਣੇ ਭਾੜੇ ਕੀਤ ਹੋਏ ਏਜੰਟਾਂ ਰਾਹੀਂ ਇਨਕਲਾਬ ਵਿਰੋਧੀ ਸਾਜ਼ਸ਼ਾਂ (ਕਾਨਸਪਰੇਆਂ), ਭਨਤੋੜ, ਕਈ ਕਿਸਮ ਦੇ ਧੋਖੇ ਦਗੇ ਅਤੇ ਲੜਾਈ ਕਰਾਉਣ ਲਈ ਭੜਕਾਉ ਗਲਾਂ ਕਰਵਾਕੇ ਸੋਵੀਅਟ ਯੂਨੀਅਨ ਵਿਰੁਧ ਆਪਣੀ ਦੁਸ਼ਮਨੀ ਦੇ ਕੰਮ ਨੂੰ ਫੇਰ ਮੁੜ ਆਰੰਭ ਕਰ ਦਿਤਾ ਹੈ। ਇਹ ਸਭ ਕੁਝ ਇਮਪੀਲਿਸਟਾਂ ਵਲੋਂ ਸੋਵੀਅਟ ਯੂਨੀਅਨ ਉਤੇ ਇਕ ਨਵੇਂ ਫੋਜੀ ਹਲ ਦੀ ਤਿਆਰੀ ਵਿਚ ਕੀਤਾ ਜਾ ਰਿਹਾ ਹੈ। ਫੈਸਜ਼ਮ ਨੇ ਜਦ ਉਹ ਜਰਮਨੀ ਤੇ ਕਾਬਜ਼ ਹੋ ਗਿਆ, ਖੁਲੇ ਤੌਰ ਤੇ ਸੋਵੀਅਟ ਯੂਨੀਅਨ ਵਿਰੁਧ ਲੜਾਈ ਕਰਨ ਲਈ ਐਲਾਨ ਕਰ ਦਿਤਾ, ਕਿਉਂਕਿ ਉਸ ਨੂੰ ਚੜਦੇ ਵਲ ਇਲਾਕੇ ਦੀ ਲੋੜ ਹੈ: ਉਹੈ ਸੇਵ ਅਟ ਯੂਨੀਅਨ ਵਿਚ ਹੈ।

ਇਮਪੀਲਿਸਟ ਤਾਕਤਾਂ ਲਈ ਕਿਉਂ ਚਾਹੁੰਦੀਆਂ ਹਨ? ਕਿਉਂਕਿ ਉਹਨਾਂ ਨੂੰ ਨਵੀਆਂ ਮੰਡੀਆਂ ਦੀ ਲੋੜ ਹੈ ਅਤੇ ਨਵੀਆਂ ਮੰਡੀਆਂ ਹਥਿਆਰਾਂ ਦੀ ਤਾਕਤ ਤੋਂ ਬਿਨਾਂ ਭਾਵ ਲੜਾਈ ਤੋਂ ਬਿਨਾਂ ਮਲ ਨਹੀਂ ਸਕਦੀਆਂ।

ਇਸ ਤੋਂ ਵਧ ਇਮਪੀਰੀਲਿਸਟ ਬਰਜਆਜ਼ੀ ਆਪਣੀਆਂ ਸਖਤ ਆਰਥਕ ਤਕਲੀਫਾਂ ਜਿਹੜੀਆਂ ਇਸ ਤੇ ਵਾਪਰ ਰਹੀਆਂ ਹਨ ਕਰਕੇ ਲੜਾਈ ਵਲ ਖਿਚੀਦੀ ਜਾ ਰਹੀ ਹੈ। ਬਹੁਤ ਸਾਰੇ ਮੁਲਕਾਂ ਦੇ ਸਰਮਾਏਦਾਰ ਅੰਦਾਜ਼ਾ ਲਾਉਂਦੇ ਹਨ ਕਿ ਲੜਾਈ ਉਹਨਾਂ ਵਾਸਤੇ ਭਾਰੀ ਲਾਭ ਤੇ ਨਵੀਆਂ ਮੰਡੀਆਂ ਆਵੇਗੀ। ਇਹ ਹੀ ਸਰਮਾਏਦਾਰ