ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੦

ਆਸ ਕਰਦੇ ਹਨ, ਕਿ ਲੜਾਈ ਇੰਡਸਟਰੀ ਤੇ ਸਾਰੀ ਬੁਰਜੁਆ ਆਰਥਕਤਾ ਨੂੰ ਮੁੜ ਜ਼ਿੰਦਾ ਕਰ ਦੇਵੇਗੀ। ਲੜਾਈ ਦਾ ਸਾਮਾਨ ਪੈਦਾ ਕਰਨ ਨਾਲ ਸਿਧਾ ਸੰਬੰਧ ਚਖਣ ਵਲੇ ਫੈਕਟਰੀ ਮਾਲ, ਸੁਦਾਗਰਾਂ ਤੇ ਵਪਾਰੀ ਅਤੇ ਲਈ ਖਾਸ ਤੌਰ ਤੋਂ ਲਾਭਵੰਦ ਹੈ।

ਲੜਾਈ ਨਾਲ ਬਰਾਂਡੀਆਂ, ਨਿਕਰਾਂ, ਪਟੀਆਂ, ਬੂਟਾਂ, ਗੋਲਿਆਂ, ਮਲਮ ਪਟੀਆਂ, ਰੂਈ, ਉਨ, ਮੋਟਰਾਂ,ਕਣਕ, ਖੰਡ, ਤੋਪਾਂ, ਹਵਾਈ ਜਹਾਜ਼ਾਂ, ਮਸ਼ੀਨਗੰਨਾਂ ਤੇ ਲੜਾਈ ਦੇ ਜਹਾਜ਼ਾਂ ਆ ਦੀ ਮੰਗ ਵਧ ਜਾਵੇਗੀ।

ਲੜਾਈ ਦੇ ਸਮੇਂ, ਸਾਰੀ ਦੀ ਸਾਰੀ ਇੰਡਸਟਰੀ, ਫਰੰਟ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਿਰ ਤੋੜ ਕੰਮ ਕਰਦੀ ਹੈ। ਕਪੜੇ ਸੀਉਣ ਵਾਲੀਆਂ ਮਸ਼ੀਨਾਂ ਦੀ ਥਾਂ ਬੰਦੂਕਾਂ ਤੇ ਗੋਲੀਆਂ ਬਣਨ ਲਗ ਪੈਂਦੀਆਂ ਹਨ। ਹਲਾਂ ਦੀ ਥਾਂ ਮਸ਼ੀਨਗੰਨਾਂ ਬਣਾਈਆਂ ਜਾਂਦੀਆਂ ਹਨ। ਵੜੇਵਿਆਂ ਦੇ ਤੇਲ ਦੀ ਥਾਂ ਬਹੁਦ, ਅਤੇ ਦਵਾਈਆਂ ਦੀ ਥਾਂ ਜ਼ਹਿਰੀਲੀਆਂ ਗੈਸਾਂ, ਟਰੈਕਟਰਾਂ ਦੀ ਥਾਂ, ਆਰਮੰਡ (ਹਥਿਆਰ ਬੰਦ) ਕਾ ਤੇ ਟੈਕ, ਸਕੂਲ ਦੀਆਂ ਕਤਾਬਾਂ ਦੀ ਥਾਂ ਡੰਗੋਰੀਆਂ ਤੇ ਫਰਜ਼ੀ ਲਤਾਂ ਆਦ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਖੁਰਾਕ, ਬਾਰੂਦ, ਚਾਰਾ, ਡਬੀਆਂ, ਵਿਚ ਬੰਦ ਖੁਰਾਕ, ਭੂਰੇ, ਲਕੜੀ, ਮੋਮਬਤੀਆਂ ਦਾ ਭਾਰੀ ਜਖੀਰਾ ਜਮਾ ਕੀਤਾ ਜਾਂਦਾ ਹੈ। ਫਰੰਟ ਲਈ ਹਰ ਇਕ ਸ਼ੈ ਦੀ ਲੋੜ ਹੈ। ਲੜਾਈ ਦੇ ਸਮੇਂ ਹਰ ਕਿਸਮ ਦਾ ਮਾਲ ਲਾਭਵੰਦ ਹੈ।