ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੮੫) ਵਿਆਪਿਆ ਸਮਝੈ ਨਾਹੀ ਗਾਵਾਰੁ ॥ ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ ॥੧॥ ਅੰਧੇ ਤੂੰ ਬੈਠਾ ਕੰਧੀ ਪਾਇ ॥ਜੇ ਹੋਵੀ ਪੂਰਬ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ ॥੧॥ ਰਹਾਉ ॥ ਹਰੀ ਨਾਹੀ ਨਹ ਡਡੁਰੀ ਪਕੀ ਵਢਣ ਹਾਰ ਲੈ ਲੈ ਦਾਤ ਪਹੁਤਿਆ ਲਾਵੇ ਕਰਿ ਤਈਆਰੁ॥ ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੂਣ ਮਿਣਿਆ ਖੇਤਾਰੁ॥੨॥ ਪਹਿਲਾਂ ਪਹਰੁ ਧੰਧੈ ਗਇਆ ਦੂਜੈ ਭਰਿ ਸੋਇ ॥ ਤੀਜੈ ਝਾਖ ਝਖਾਇਆ ਚਉਥੈ ਭੋਰੁ ਭਇਆ॥ ਕਦਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ ॥੩॥ ਸਾਧ ਸੰਗਤਿ ਕਉ ਵਾਰਿਆ ਜੀਉ ਕੀਆ ਕੁਰਬਾਣੁ ॥ ਜਿਸਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ ॥ ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ ॥ ੪ ॥੪॥੭੪ ॥ ਤਰ੍ਹਾਂ ਬਾਬਾ ਰਵਦਾ ਰਹਿਆ ਘਰ ਤੇ । ੪੦. ਕਰੋੜੀਆ. *ਤਬ ਬਾਬਾ ਦਰੀਆਉ ਉਪਰ ਬਹਿ ਗਇਆ,ਤਲਵੰਡੀ ਕੇ ਨਜੀਕ ਇਕ ਥਾਉ ਉਥੇ ਬਹੁਤ ਗਊਗਾ ਚਲਿਆ। ਜੋ ਕੋਈ ਸੁਨੈ, ਸੋ ਸਭ ਆਵੇ । ਲੋਕ ਆਖਣ ਜੋ ਕੋਈ ਖੁਦਾਇ ਦਾ ਫਕੀਰ ਪੈਦਾ ਹੋਇਆ ਹੈ, ਨਾਨਕ ਨਾਉਂ ਹੈ, ਆਪਣੇ ਖੁਦਾਇ ਨਾਲ ਰੱਤਾ ਹੈ । ਲੋਕ ਬਹੁਤ ਜੁੜਿਆ, ਮੁਰੀਦ ਭੀ ਹੋਵਨ । ਜੋ ਆਵੈ, ਸੋ ਪਰਚਾ ਜਾਵੇ । ਜੋ ਬਾਬਾ ਸਲੋਕ ਕਰਦਾ ਥਾ; ਸੋ ਪਰਗਟ ਹੋਏ । ਇਹ ਸਲੋਕ ਕੀਤੇ ਸੇ, ਫਕੀਰ ਨਿਆ ਨਾਲ ਗਾਉਂਦੇ ਸੇ:| ਕੂੜ ਨਿਖੁਟੇ ਨਾਨਕਾ ਓੜਕਿ ਸਚ ਰਹੀ ॥ ਤਬ ਨਾਨਕ ਕੇ ਘਰ 'ਏਕੋ ਨਾਮੁ ਵਖਾਣੀਐਬਹੁਤ ਉਸਤਤ ਹੋਵਨ ਲਗੀ, ਖਰਾ ਬਹੁਤ ਗਉਰਾ ਹੋਇਆ। ਜੋ ਕੋਈ ਹਿੰਦੂ, ਮੁਸਲਮਾਨ, ਜੋਗੀ, ਸੰਨਿਆਸੀ, ਮਚਾਰੀ, ਤਪੀਏ, ਤਪੀਸਰ, ਦਿਗੰਬਰ, ਬੈਸਨੋ, ਉਦਾਸੀ, ਗੁਸਤੀ; ਬੈਰਾਗੀ, ਖਾਨ, ਖਨੀਨ, ਉਮਰੇ, ਉਮਰਾਉ, ਕਰੋੜੀਏ, ਜਿਮੀਦਾਰ, ਭੂਮੀਏ, ਜੋ ਕੋ ਆਵੈ, ਸੋ ਪਰਚਾ ਜਾਵੈ । ਸਭ ਲੋਕ ਉਸਤਤਿ ਕਰਨ । $1, ਤਬ ਜਿਥੇ ਬਾਬਾ ਰਹਿੰਦਾ ਸੀ ਉਸ ਗਿਉਂ ਪਾਸ ਇਕ ਕਰੋੜੀਆ ਰਹਿੰਦਾ ਸੀ । ਓਨ ਕਹਿਆ, ਏਹ ਕਉਣ ਹੈ ? ਜੋ ਪੈਦਾ ਹੋਇਆ ਹੈ, ਸੋ ਸਭ ਇਸਕਾ ਨਾਉ ਲੇਤੇ ਹੈਨ । ਹਿੰਦੁ ਤਾਂ ਖਰਾਬ ਕੀਏ ਥੇ, ਪਰ ਮੁਸਲਮਾਨਾਂ ਕਾ ਭੀ ਇਮਾਨ ਖੋਇਆ । ਕਿਆ ਈਮਾਨ ਮੁਸਲਮਾਨ ਕਾ ਜੋ ਹਿੰਦੂ ਉਪਰ ਈਮਾਨ ਕਰਤੇ । ਹੈਨ ? ਪਰ ਚਲਹ ਅਸੀਂ ਬੰਨ ਲੈ ਆਵਹਿ। ਜਾਂ ਚੜਿਆ ਘੋੜੇ ਉਪਰ,ਤਾਂ ਘੋੜਾ *ਇਹ ਸਾਰੀ ਸਾਖੀ ਹਾ;ਵਾਨੁ:ਵਿਚੋਂ ਪਾਈ ਹੈ; ਵਲੈਤ ਵਾਲੀ ਵਿਚ ਹੈ ਨਹੀਂ। ਉਦਾਸੀ, ਗਸਤੀ = ਮੁਰਾਦ ਹੈ ਤਯਾਗੀ ਲੋਕ ਤੇ ਘਰਾਂ ਬਾਰਾਂ ਵਾਲੇ ਦੋਵੇਂ। B} in Digitized by Panjab Digital Library / www.panjabdigilib.org