ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੮੬ ) . ਫਰਕ ਪਇਆ । ਫਿਰ ਅਗਲੇ ਦਿਨ ਚੜਿਆ, ਤਾਂ ਆਂਵਦਾ ਆਂਵਦਾ ਰਾਹ ਵਿਚ ਅੰਧਾ ਹੋਇ ਗਇਆ, ਸੁਝਸ ਕਿਛ ਨਾਂਹੀ, ਤਾਂ ਬਹਿ ਗਇਆ | ਲੋਕਾਂ ਕਹਿਆ, ਜੀ ਅਸੀਂ ਡਰਦੇ ਅਖ ਨਹੀਂ ਸਕਦੇ, ਪਰ ਨਾਨਕ ਵਡਾ ਪੀਰ ਹੈ । ਤੁਸੀਂ ਉਸਕੀ · ਬੰਦਗੀ ਸਿਮਰਣ ਕਰਹੁ । ਤਾਂ ਕਰੋੜੀਆ ਸਿਫਤ ਲਗਾ ਬਾਬੇ ਨਾਨਕ ਦੀ ਕਰਣ । ਅਤੇ ਪਾਸ ਲੋਕ ਭੀ ਲੱਗੇ ਬਾਬੇ ਵਲ ਸਿਜਦਾ ਕਰਣ । ਤਾਂ ਕਰੋੜੀਆ ਅਸਵਾਰ | ਹੋਇਆ, ਤਾਂ ਪੱਟ ਘੋੜੇ ਉਪਰਹੁ ਢਹਿ ਪਇਆ, ਦਿਸੈ ਕਿਛੁ ਨਾਂਹੀ । ਤਬ ਲੋਕਾਂ ਕਹਿਆ, ਦੀਵਾਨ ਜੀ ! ਤੂੰ ਭੁਲਦਾ ਹੈ ਜੋ ਘੋੜੇ ਚੜਦਾ ਹੈ, ਨਾਨਕ ਵਡਾ ਪੀਰ ਹੈ, ਤੂੰ ਪਿਆਦਾ ਹੋਇ ਕਰ ਚਲ, ਜੋ ਤੂੰ ਬਖਸੀਐ' । ਤਾਂ ਕਰੋੜੀ ਪਿਆਦਾ ਹੋਇ ਚਲਿਆ । ਜਿਥੇ ਬਾਬੇ ਦੀ ਦਰਗਾਹ ਦਿਸ ਆਈ, ਤਾਂ ਤਿਥੈ ਖੜਾ ਹੋਇ ਕਰ ਲਗਾ ਸਲਾਮ ਕਰਣ । ਨੇੜੇ ਆਇਆ ਤਾਂ ਇਹ ਪੈਰੀ ਪਇਆ | ਬਾਬੇ ਬਹੁਤ ਖੁਸੀ , ਕੀਤੀ । ਬਾਬੇ ਤਿੰਨ ਦਿਨ ਰਖਿਆ, ਬਾਬਾ ਬਹੁਤ ਖੁਸ਼ੀ ਹੋਆ । ਤਾਂ ਕਰੋੜੀ ਅਰਜ ਕੀਤੀ, ਬਾਬਾ ਜੀ ! ਤੇਰਾ ਹੁਕਮ ਹੋਵੈ, ਤਾਂ ਇਕ ਚਕ ਬਨਾਵਾਂ ਤੇਰੇ ਨਾਂਵ ਕਾ, ਕਰਤਾਰ ਪੁਰ ਨਾਉਂ ਰਖੀਐ ਧਰਮਸਾਲਾ ਪਾਈਐ' । ਤਾਂ ਕਰੋੜੀਆਂ ਵਿਦਿਆ ਹੋਇਆ । ਬੋਲੋ ਵਾਹਿਗੁਰੂ । ੪੧. ਭਾਗੀਰਥ, ਮਨਸੁਖ ਤੇ ਸ਼ਿਵਨਾਭ. *ਤਾਂ ਪਿਛਹੁ ਕਾ ਅਪਣੇ ਆਦਮੀ ਸਭ ਲੈਕਰ ਬਾਬੇ ਪਾਸ ਆਇਆ। ਬਾਬਾ ਟਿਕਿਆ । ਸੰਗਤ ਸਿਖ ਲੱਗੇ ਹੋਂਦੇ ਜਾਣ । ਬਾਬੇ ਉਹ ਭੇਖ ਉਤਾਰਿਆ। |ਇਕ ਚਾਦਰ ਤੇੜ ਇਕ ਚਾਦਰ ਉਪਰ, ਇਕ ਪਟਕਾ ਸਿਰ, ਨਿਰੰਜਨ ਨਿਰੰਕਾਰ ਕਾ ਸਰੂਪ ਧਰਿਆ ਜਗਤ ਨਿਸਤਾਰਣ ਕੇ ਤਾਂਈ।ਜਗਤ ਵਿਚ ਡੋਰੀ ਉਭਰ ਗਈ,ਜੋ ਵਾਹੁ ਵਾਹੁ ! ਨਾਨਕ ਜੀ ਵਾਹੁ ਵਾਹੁ ਵੱਡਾ ਭਗਤ ਪੈਦਾ ਹੋਆ ਹੈ । ਤਬ ਇਕ ਖੱਤਰੀ ਥਾ, ਖਰਾ ਗਰੀਬ ਯਤੀਮ ਸੀ । ਉਸ ਕੇ ਘਰ ਇਕ ਕੁੜੀ ਸੀ; ਘਰਹੇ ਖਰਾ ਆਜਜ਼ ਸੀ; ਸਰ ਕਿਛ ਨਾ ਸੀ ਆਂਵਦਾ। ਉਨ ਬਾਬੇ ਪਾਸ ' ਨ ਆਇ ਅਰਦਾਸ ਕੀਤੀ ਅਜੀ ਗਰੀਬ ਨਿਵਾਜ ! ਮੇਰੇ ਤੇ ਸੋਰ ਕਿਛ ਨਾਹੀ ਆਂਵਦੀ, ਬੇਟੀ ਕੁਆਰੀ ਹੈ ਕਿਛੁ ਪਰਮੇਸਰ ਕੇ ਨਾਇ ਅੰਗੀਕਾਰ ਕਰ,ਖਸਮਾਨਾ " ਹੋਵੈ । ਤਾਂ ਬਾਬੇ ਹੁਕਮ ਕੀਤਾ, ਜੋ ਕਿਛੁ ਵਸਤੁ ਤੈਨੂੰ ਚਾਹੀਦੀ ਹੈ,ਸੋ ਤੂੰ ਲਿਖਾਇ ਲੈ ਆਉ, ਅਸੀਂ ਅਣਾਇ ਦੇਹਾਂਗੇ । ਉਨ ਖੱਤਰੀ ਵੀਵਾਹ ਦੀ ਵਸਤ ਸਤੇ ਲਿਖ

  • ਇਹ ਸਾਖੀ ਭੀ ਸਾਰੀ ਹਾਫਜ਼ਾਬਾਦ ਵਾਲੇ ਨੁਸਖੇ ਵਿਚੋਂ ਪਾਈ ਹੈ, ਵਲੈਤ , ਪਹੁੰਚੀ ਸਾਖੀ ਵਿਚ ਹੈ ਨਹੀਂ ।

ਜਿਸ ਤਰ੍ਹਾਂ ਅੱਜ ਕਲ ਕਹੀਦਾ ਹੈ-ਅੰਗ ਪਾਲ, ਉਹ ਮੁਰਾਦ ਹੈ ਕਿ ਮੇਰੀ ਗਰੀਬੀ ਤੱਕ ਕੇ ਆਪਣੀ ਮਿਹਰ ਦਾ ਅੰਗ ਪਾਲ | ਭਾਵ ਕੁਛ ਦਾਜ ਦੌਣ ਵਾਸਤੇ ਦਿਓ । Digitized by Panjab Digital Library / www.panjabdigilib.org