ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/102

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੮੭) ਆਂਦੀ; ਜਿਤਨੀ ਲੋੜੀਦੀ ਸੀ । ਤਾਂ ਬਾਬੇ ਹੁਕਮ ਕੀਤਾ, 'ਭਾਗੀਰਥ ! ਆਣ ਦਿਨੋ। ਭਾਈ ਭਾਗੀਰਥਾ, ਤੂੰ ਲਾਹੌਰ ਜਾਇ, ਜਿਤਨੀਆਂ ਵਸਤੁ ਲੋੜੀਦੀਆਂ ਹੈਨ ਅਤੇ ਲਿਖੀਆਂ ਹੈਨ, ਸੋ ਸਭਿ ਲੈ ਕੇ ਤੁਧ ਆਵਣੀਆਂ । ਜੇ ਭਲਕੇ ਰਹਿਓ ਤਾਂ ਜਨਮ ਵਿਗੜੀਗਾ ।ਉਹ ਭੈਮਾਨ ਹੋਕਰ ਉਠ ਉੜਿਆ, ਲਾਹੌਰ ਆਇਆ । ਇਕ ਸ਼ਾਹ ਬਾਣੀਏ ਨੂੰ ਮਿਲਿਆ, ਆਖਿਓਸ, ਮੈਨੂੰ ਇਤਨੀਆਂ ਵਸਤੁ ਲੋੜੀਦੀਆਂ ਹੈਨ, ਮੈਨੂੰ ਆਣ ਦੇਹਿ । ਤਬ ਉਨ ਬਾਣੀਏ ਕਹਿਆ “ਅੱਜ ਰਹੁ ਭਲਕੇ ਨੂੰ ਸਭ ਵਸਤੁ ਹੋਇ ਆਵਣਗਆਂ । ਤਾਂ ਭਾਗੀਰਥ ਆਖਿਆ, 'ਮੈ ਜਾਣਾ ਹੈ, ਰਹਿੰਦਾ ਨਾ । ਤਾਂ ਉਨ ਬਾਣੀਏ ਆਖਿਆ, “ਜੋ ਵਸਤੁ ਸਭ ਹੋਵਣਗੀਆਂ, ਪਰ ਇਕ ਚੁੜਾ ਨਾ ਹੋਸੀਆ, ਚੁੜੇ ਚੀਰੀਆਂ ਰੰਗੀਆਂ ਰਾਤ ਪਵੇਗੀ । ਅੱਜ ਤੂੰ ਰਹੁ ਭਾਗੀਰਥਾ! : ਭਾਗੀਰਥ ਆਖਿਆ, “ਮੈਂ ਈਕਾਲ ਰਹਾਂ ਨਾਹੀਂ । ਬਾਣੀਏ ਆਖਿਆ, “ਅੱਜ ਰਹੇ ਬਾਝ ਕੰਮ ਹੋਂਦਾ ਨਹੀਂ । ਤਬ ਉਨ ਬਾਣੀਏ ਆਖਿਆ : ਤੂੰ ਸਾਮ ਸ਼ਾਮ ਰਹੁ ਜੇ ਕੰਮ ਚੁੜੇ ਦਾ ਤੋਂ ਕਰਣਾ ਹੈ । ਤਾਂ ਭਾਗੀਰਥ ਕਹਿਆ, ਜੋ ਅੱਜ ਕੰਮ ਨਾਹੀਂ ਸਉਰਦਾ, ਅਤੇ ਹੁਕਮ ਸਿਰ ਨਾ ਜਾਵੇ, ਤਾਂ ਮੇਰਾ ਜਨਮ ਵਿਗੜੇਗਾ । ਤਾਂ ਉਨ ਬਾਣੀਏ ਆਖਿਆ, “ਭਾਈ ਕਿਸੀ ਕਾ ਸਾਹਿਬ ਹੋਂਦਾ ਹੈ ਕਰੜਾ ਤਾਂ ਉਹ ਚਾਕਰ ਕਹਿੰਦਾ ਹੈ ਜੋ-ਮੇਰਾ ਸਾਹਿਬ ਖਿਝੇਗਾ, ਮੇਰਾ ਵਜਹੁ ਕਟੈਗਾ-ਤੂੰ ਜੋ ਕਹਿੰਦਾ ਹੈ,-ਜੋ ਹੁਕਮ ਸਿਰ ਨਾ ਜਾਵੈ, ਤਾਂ ਮੇਰਾ ਜਨਮ ਵਿਗੜੇਗਾ। ਸੋ ਤੇਰਾ ਸਾਹਿਬ ਕੈਸਾ ਹੈ, ਜਿਸ ਕੇ ਕੋਪ ਤੇ ਤੇਰਾ ਜਨਮ ਵਿਗੜੇਗਾ ? ਤਾਂ ਭਾਗੀਰਥ ਕਹਿਆ, 'ਮੇਰਾ ਸਾਹਿਬ ਗੁਰੂ ਹੈ । ਜੇ ਹਉਂ ਉਸ ਦੇ ਹੁਕਮ ਸਿਰ ਨਾ ਜਾਵਾਂ ਤਾਂ ਮੇਰਾ ਜਨਮ ਵਿਗੜੇ' । ਤਾਂ ਉਨ ਬਾਣੀਏ ਕਹਿਆ, “ਭਾਈ ਅੱਜ ਕਲੀਕਾਲ ਕੇ ਗੁਰੂ ਕਿਆ ਹੈਨ, ਜਿਨਕੇ ਕਹੇ ਤੇਰਾ ਜਨਮ ਵਿਗੜੇ ? ਤਾਂ ਭਾਗੀਰਥ ਆਖਿਆ, ਜੋ ਮੇਰਾ ਸਾਹਿਬ ਗੁਰੁ ਮਹਾਂਪੁਰਖ ਹੈ। ਤਾਂ ਉਨ ਬਾਣੀਏ ਕਹਿਆ ਜੋਰੇ ਘਰ ਬੂਡੇ ! ਕਲੀਕਾਲ ਮਹਿ ਮਹਾਂ ਪੁਰਖ ਕਹਾਂ ਹੈ ? ਤਬ ਆਖਿਆ, “ਨਾਂ ਜੀ, ਮੇਰਾ ਗੁਰੂ ਮਹਾ ਪੁਰਖ ਪੂਰਨ ਹੈ, ਮਹਾਂ ਪੁਰਖ ਹੈ, ਨਿਰੰਜਨ ਰੂਪ ਹੈ । ਤਬ ਉਨ ਬਾਣੀਏ ਕਹਿਆ, “ਚਲ ਹਉਂ ਤੇਰੇ ਸਾਥ ਚਲਦਾ ਹਾਂ । ਇਕ ਚੂੜਾ ਹੈ ਮੇਰੇ ਘਰ ਰੰਗਿਆ ਹੋਆ, ਤੂੰ ਆਪਣੇ ਪਾਸ ਹ ਬੰਧ ਰੱਖ | ਜਉ ਤੇਰਾ ਗੁਰੂ ਮਹਾਂ ਪੁਰਖ ਹੋਇਗਾ, ਤਾਂ ਤੇਰਾ ਭੀ ਗੁਰੂ ਅਤੇ ਮੇਰਾ ਭੀ ਗੁਰੂ, ਅਰ ਜੇ ਮਹਾਂਪੁਰਖ ਨਾ ਹੋਆ, ਤਾਂ ਵਸਤੂ ਦੇਵਾਂਗਾ ਅਰ ਮੁਲ ਲੇਵਾਂਗਾ ? ਤਾਂ ਭਾਗੀਰਥ ਅਰ ਬਾਣੀਆਂ ਦੋਨੋਂ ਚਲੇ, ਗੁਰੂ ਬਾਬੇ ਕੋਲ ਆਏ । ਤਾਂ ਬਾਬੇ ਅਗੋਂ ਕਹਿਆ ‘ਭਾਗੀਰਥਾ ! ਜਿੱਧਰ ਜਾਹਿ, ਤਿੱਧਰ ਬਹਿ ਰਹੈਂ, ਜਬਾਬ ਨਾ ਲੈ ਆਵਹਿ | ਅਜੇ ਉਹ ਆਂਵਦੇ ਸੇ ਰਾਹ ਵਿਚ, ਉਨ ਵਾਕ ਸੁਣ ਪਾਇਆ ਤਾਂ ਉਸ ਬਾਣੀਏ ਕੇ ਕਪਾਟ ਖੁਲ ਗਏ, ਜੋ ਏਹ ਮਹਾਂਪੁਰਖ ਅੰਤਰਜਾਮੀ ਹੈ। ਆਇ ਪੈਰੀਂ ਪਏ।ਤਬ ਉਸ ਬਾਣੀਏ ਕੀ ਨਿਸਾ ਭਈ ਦਰਸ਼ਨ ਦੇਖਣੇ ਨਾਲ,ਪੈਰੀਂ ਪਉਂਦੇ Digitized by Panjab Digital Library / www.panjabdigilib.org