ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/103

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੮੮ ) । ਨਿਹਾਲ ਹੋਇ ਗਇਆ । ਤੀਨ. ਬਰਸ ਬਾਬੇ ਕੋਲ ਰਹਿਆ, ਫੇਰ ਬਾਬੇ ਵਿਦਿਆ : ਕੀਤਾ। ਗੁਰੂ ਬਾਬੇ ਦੀ ਬਾਣੀ ਬਹੁਤ ਸਿਖੀਆਸੁ, ਪੋਥੀਆਂ ਸਿਖ* ਲੀਤੀਓਸੁ ॥ ਗੁਰੂ ਪਾਸਹੁੰ ਵਿਦਿਆ ਹੋਆ, ਵਿਦਿਆ ਹੋਇ ਘਰ ਆਇਆ ਲਹੌਰ ਵਿਚ । ਓਨ ਵਪਾਰੀ ਸਾਹ ਲੋਕ ਬੁਲਾਏ, ਹੱਟ ਦੀ ਵਸਤੁ ਸਭੁ ਸਉਪੀ, ਆਪ ਸਮੁੰਦਰ ਜਹਾਜ ਕਰ ਚਲਿਆ | ਜਹਾਂ ਰਾਜਾ ਸ਼ਿਵਨਾਭਿ ਰਹਿੰਦਾ ਥਾ ਉਸ ਨਗਰੀ ਜਾਹਿ ਰਹਿਆ | ਵਾਪਾਰ ਲੱਗਾ ਕਰਣ, ਵੱਡੀ ਰਾਤ ਤਾਈਂ ਕੀਰਤਨ ਕਰੈ । ਜਿਥੇ ਪਹਿਰ ਰਾਤ ਰਹੈ, ਤਿਥੈ ਉਠ ਕਰ ਠੰਢੇ ਪਾਣੀ ਨਾਲ ਨਾਵੇਗੁਰੁਬਾਬੇ ਦੀ ਆਗਿਆ ਹੈਜੋ ਠੰਢੇ ਪਾਣੀ ਨਾਲ ਨਾਵੈਗਾ ਪਹਿਰ ਰਾਤ ਰਹਿੰਦੀ,ਅਤੰਗਰੁ ਕਾ ਨਾਉਂਜਪਹਿਗੇ ਉਨ ਕਉ ਪਰਮੇਸ਼ਰ ਕੇ ਦਰ ਅੰਮ੍ਰਿਤ ਪੀਐਗਾ, ਅਜੂਨੀ ਸੰਭੁ ਸੰਗ ਸਮਾਵੈ ॥ ਜਹਾਂ ਗੁਰੂ ਬਾਬੇ ਕਾ ਨਿਵਾਸ ਹੈ,ਤਹਾਂ ਉਹ ਰੱਖੀਅਹਿਗੇ | ਅਰ ਬੇਦ ਕਹਿਤਾ ਹੈ, ਜੋ ਪਹਿਰ ਰਾਤ ਸਿਉਂ ਨਾਵੈਗਾ| ਤਿਸ ਕਉ ਸਵਾ ਮਣ ਸੋਨੇ ਕਾ ਪੁੰਨ ਹੋਵੇ। ਜੋ ਚਉ ਘੜੀਆਂ ਰਾਤ ਨੂੰ ਨਾਵੈਗਾ ਤਿਸਨੂੰ ਸਵਾ ਮਣ ਪਾਣੀ ਕਾ ਪੁੰਨ ਹੋਵੇਗਾ । | ਜੋ ਦਿਨ ਚੜੇ ਨਾਵੈ, ਤਿਸ ਨੂੰ ਪੁੰਨ ਨਾ ਪਾਪ । ਏਹ ਤਾਂ ਬੇਦਾ ਕਹਿਤਾ ਹੈ, ਬਾਬੇ ਦੀ ਆਗਿਆ ਹੈ ਜੋ ਮੇਰਾ ਸਿਖ ਪੂਤਕਾਲ ਨਾਵੈਗਾ, ਸਿਰ ਪਾਣੀ ਠੰਢਾ ਪਾਵੇਗਾ,ਤਿਸਕੀ ਪਰਮ ਗਤ ਹੋਵੇਗੀ।ਜੀਵਦਾ ਭੀ ਮੁਕਤਾ ਅਰ ਮੁਆ ਭੀ ਮੁਕਤਾ+ ਅਰ ਓਹ ਬਾਣੀਆਂ ਪਹਿਰ ਰਾਤ ਰਹਿੰਦੀ ਨਾਵੈ ਪਾਣੀ ਠੰਢੇ ਨਾਲ । ਨਾਇਕਰ ਜਪ ਪੜੇ, ਅਰ ਪੋਥੀ ਸਬਦ ਪੜਕੇ ਪਾਤਾਕਾਲ ਹੋਂਦੇ ਨੂੰ ਪਰਸਾਦ ਜੇਕੈ ਜਾਇ ਸੰਸਾਰ ਕੀ ਪੂਤਿ ਕਰੇ । ਰਾਤੀਂ ਆਵੈ ਤਾਂ ਗੁਰੂ ਕਾ ਸਬਦ ਗਾਵੈ॥ ਅਰ ਉਸ ਵਲ ਕੇ ਲੋਕ ਦਿਨ ਚੜੇ ਇਸਨਾਨ ਕਰਹਿ ਸੋ ਦੁਆਦਸ ਟਿਕੇ ਚੜਾਵਹਿ, ਅਰ ਆਇਤਵਾਰ ਅਮਾਵਸ,ਇਕਾਦਸੀ ਬਰਤ ਕਰਹਿ ਦੇਹੁਰੇ ਕੀ ਪੂਜਾ ਕਰਹਿ, ਠਾਕਰ ਦੁਆਰੇ ਭੀ ਜਾਂਹਿ । ਓਹ ਬਾਣੀਆਂ ਨਾ ਵਰਤ, ਨਾ ਪੁਜਾ, ਨਾਂ ਅਮਾਵਸ, ਨਾ ਆਇਤਵਾਰ ਉਨਕੀ ਕਾਈ ਪੂਤ ਨ ਕਰੇ । ਇਸ ਵੱਲ ਕੇ ਜੇ ਹਿੰਦੂ ਜਾਂਹਿ, ਤਿਸਕੋ ਓਹ ਭਸਟ ਕਰ ਘੱਤਨ । ਤਬ ਲੋਕਉ ਉਸ ਬਾਣੀਏ ਕੀ ਚਰਚਾ ਚਲਾਈ । ਤਬ ਚਲੀ ਚਲੀ ਬਾਤ ਰਾਜੈ ਸਿਵਨਾਭਿ ਪਾਸ ਚਲ ਪਈ, ਜੋ ਜੀ ਇਕ ਜੋ ਬਾਣੀਆ ਹੈ, ਹਿੰਦੂ ਕਹਾਂਵਦਾ ਹੈ, ਅਰ ਕਰਮ ਭੂਸ਼ਟ ਕਰਦਾ ਹੈ । ਤਬ ਰਾਜੇ ਕਹਿਆ, ਜੋ ਰੇ, ਉਸ ਬਾਣੀਏ ਕਉ ਬੁਲਾਇ ਲੇ ਆਵਹੁ, ਮੈਂ ਉਸ ਕਉ ਪੂਛਹੈ । ਜੋ, ਰੇ ਉਹ ਕਿਉ ਐਸੀ ਬਾਤ ਕਰਤਾ ਹੈ ਹਿੰਦੂ ਜਨਮ ਹੋਇਕੈ ? ਤਬ ਰਾਜੇ ਕੇ *ਇਹ ਲਿਖਾਰੀ ਦੀ ਭੁਲ ਹੈ, ਪਾਠ ਚਾਹੀਦਾ ਹੈ-ਲਿਖ ਲੀਤੀਓਸ । ' ਬੇਦ ਤੋਂ ਲੇਖਕ ਦੀ ਮੁਰਾਦ ਵੇਦ ਨਹੀਂ, ਪਰ ਕੋਈ ਹੋਰ ਸ਼ਾਸ #ਉਪਰ ਆ ਚੁਕਾ ਹੈ ਕਿ ਜੋ ਅੰਮ੍ਰਿਤ ਵੇਲੇ ਨਾਕੇ ਨਾਮ ਜਪਹਿੰਗੇ ਉਨ ਕੋ ਅੰਮਤ ਪੀਐਗਾ । ਇਥੇ ਬੀ ਉਹੋ ਨਾਮ ਜਪਣ ਨਾਲ ਮੁਰਾਦ ਹੈ। Digitized by Panjab Digital Library / www.panjabdigilib.org