ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/105

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੯੦ ) ਤੁਝ ਕਉ ਆਇ ਦਰਸਨ ਦੇਇਗਾ ? ਜੋਗੀ ਕੇ ਰੂਪ, ਕਿ ਬ੍ਰਹਮਣ ਕੇ ਰੂਪ, ਕਿ ਡੰਡਧਾਰੀ ਕੇ ਰੂਪ, ਕਿ ਦਿਗੰਬਰ ਕੇ ਰੂਪ, ਕਿ ਖੱੜੀ ਕੇ ਰੂਪ, ਕਿ ਬੈਰਾਗੀ ਕੇ , ਰੂਪ, ਕਿ ਸੰਨਿਆਸੀ ਕੇ ਰੂਪ, ਬ੍ਰਹਮਚਾਰੀ ਕੇ· ਰੂਪ, ਕਿ ਕਲੰਦਰ ਕੇ ਰੂਪ, ਕਿ ਹਿੰਦੂ ਕੇ ਰੂਪ, ਕਿ ਮੁਸਲਮਾਨ ਕੇ ਰੁਪ, ਅਤੇ ਸਭੇ ਰੂਪ ਉਸਦੇ ਹੈਨ । ਇਉਂ ਨਾ ਜਾਣੀਐ ਤੇਰੇ ਤਾਂਈ ਕਿਤ ਰੂਪ ਦਰਸਨ ਦੇਵੇਗਾ। ਓਹ ਅਬਿਨਾਸੀ ਪੁਰਖ ਹੈ । ਤੂੰ ਸਮਝਤਾ ਰਹੀਐ ॥ ਤਬ ਓਹ ਬਾਣੀਆਂ ਊਹਾਂ ਤੇ ਜਹਾਜ ਭਰ ਕੇ ਚਲਿਆ। ਰਾਜੇ ਕਉ ਪਿਛੇ ਬਹੁਤ ਉਦਾਸੀ ਹੋ ਰਹੀ ਗੁਰੂ ਬਾਬੇ ਕੇ ਦਰਸਨ ਕੀ । ਸਦਾ ਸਦਾ ਚਿਤਵਨੀ ਕਰੈ, ਸੋਵਤੇ, ਬੈਠਤੇ, ਉਠਤੇ ਅਠ ਪਹਰ ਗੁਰੂ ਬਾਬੇ ਦੀ ਚਾਹ ਵਿਚ ਰਹੇ, ਅਉਰ ਠਉਰ ਮਨ ਠਹਰਾਵੇ ਨਹੀਂ, ਨਿਤਾਪ੍ਰਤਿ ਬਾਬੇ ਹੀ ਕੀ ਚਾਹ ਵਿਚ ਰਹੇ। ਤਬ ਰਾਜੇ ਜੀਅ ਨਾਲ ਕੀਤਾ, ਜੋਈ ਗਲ ਪਿਛੇ ਬਾਬਾ ਨਾਨਕ ਲਿਖਿਆ ਜਾਵੇ । ਹੋਰਤ ਗੱਲੇ ਨਹੀਂ ਹੱਥ ਆਵਣਦਾ,ਇਤ ਗਲ ਹਥ ਆਵੈ, ਜੋ ਭਲੀਆਂ ਸਰੁਪੀਆਂ ਇਸਤ੍ਰੀਆਂ ਬੁਲਾਈਆਂ, ਉਨਾਂ ਕਉ ਜੇ ਕਹਿ ਛਡਿਆ, ਜੋ “ਕੋਈ ਚਹੁ ਵਰਨਾਂ ਵਿਚ ਫਕੀਰ ਉਦਾਸੀ ਆਵੈ, ਤਿਸਕੀ ਖੂਬ ਸੇਵਾ ਕਰਨੀ, ਅਰ ਉਸਕੋ ਮੋਹ ਲੈ ਜਾਣਾ,ਮਤਲਬ ਏਹ ਜੋ ਗੁਰੂ ਬਾਬਾ ਨਾਨਕ ਮੋਹਿਆ ਨਾ ਜਾਵੈਗ- ਅਬ ਰਾਜੇ ਭਲੀਆਂ ਸਰੁਪੀਆਂ ਚੇਰੀਆਂ ਪੈਦਾ ਕੀਤੀਆਂ । ਉਨ ਕਉ ਕਹਿਆ; ਜੋ ਕੋਈ ਆਵੈ, ਤਿਸਕੀ ਸੇਵਾ ਕਰਹੁ । ਕੋਈ ਸੰਨਿਆਸੀ, ਬ੍ਰਹਮਚਾਰੀ, ਜੋਗ, ਦਿਗੰਬਰ, ਵੈਸ਼ਨੋ, ਹਿੰਦੂ, ਮੁਸਲਮਾਨ ਹੋਵੈ, ਫਕੀਰ ਦਰਵੇਸ਼ ਹੋਵੇ, ਅਤੀਤ ਬੈਰਾਗੀ ਹੋਵੈ, ਤਿਸਕੀ ਸੇਵਾ ਕਰਹੁ ॥ ਐਸੀ ਸੇਵਾ ਕਰਹੁ ਜਿ ਉਸਕਾ ਧਰਮ ਛਟ ਜਾਇ। ਰਾਜੇ ਕੇ ਜੀਅ ਏਹ ਵਰਤੀਜਿ ਕੋਈ ਪੂਰਾ ਹੋਇ, ਸੋ ਤਿਸਕਾ ਧਰਮ ਰਹੇਗਾ, ਅਰ ਜੋ ਕਲੀ ਕਾਲ ਕਾ ਹੋਇਗਾ ਤਿਸ ਧਰਮ ਨਾ ਰਹੇਗਾ। ਕਲਿ ਮਹਿ ਪੂਰਾ ਬਾਬਾ ਨਾਨਕ ਹੈ ਅਵਰ ਕੋਈ ਨਾਹੀਂ। ਪਾਈਐ ਤਾਂ ਇਸ ਦੀ ਬਾਤ ਪਾਈਐ, ਨਾਤਰ ਹੋਰ ਬਾਤ ਨਹੀਂ ਪਾਵਣ ਕੀ । ਬਾਬਾ ਨਾਨਕ ਅੰਤਰਜਾਮੀ ਪੂਰਨ ਪੁਰਖ ਹੈ, ਰਾਜੇ ਕੇ ਅਰਾਧਨੇ ਕਰਕੇ ਆਵੇਗਾ। ਤਬ ਉਹ ਬਾਣੀਆਂ ਉਨ੍ਹਾਂ ਤੇ ਪੰਜਾਬ ਕੀ ਧਰਤੀ ਜਾਇ ਪਹੁਤਾ । ਬੋਲੋ ਵਾਹਿਗੁਰੂ । ---0-- ਉਦਾਸੀ ਦੁਸਰੀ ੪੨. ਦੂਜੀ ਉਦਾਸੀ ਦੱਖਣ ਦੀ, ਸੈਦੇ ਸੀਹੋਂ ਤੇ ਵਰੁਣ, ' ੧ਓ ਸਤਿਗੁਰ ਪ੍ਰਸਾਦਿ ॥ ਦੁਤੀਆ ਉਦਾਸੀ ਕੀਤੀ ਦੱਖਣ ਕੀ। ਅਹਾਰੁ ਤ ਭਰਿ ਰੇਤ ਕੀ ਕਹਿ । Digitized by Panjab Digital Library / www.panjabdigilib.org